ਜਲੰਧਰ ਦੇ ਪਿੰਡ ਹਰੀਪੁਰ (ਆਦਮਪੁਰ) ਵਿਖੇ 3 ਦਿਨ ਪਹਿਲਾਂ ਗੋਲੀ ਚਲਾਉਣ ਵਾਲੇ ‘ਆਪ’ ਆਗੂ ਤਰੁਣਵੀਰ ਸਿੰਘ ਉਰਫ਼ ਹੈਪੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਿਨ੍ਹਾਂ ਨੇ ਫਗਵਾੜਾ ‘ਚ ਹੈਪੀ ‘ਤੇ ਗੋਲੀ ਚਲਾ ਕੇ ਪੁਲਿਸ ਮੁਲਾਜ਼ਮ ਦਾ ਕਤਲ ਕੀਤਾ ਸੀ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਫਿਲੌਰ ਤੋਂ ਗ੍ਰਿਫ਼ਤਾਰ ਕੀਤਾ ਹੈ। ਹੈਪੀ ਦੀ ਲੱਤ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ। ਹੈਪੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਫਗਵਾੜਾ ‘ਚ ਕ੍ਰੇਟਾ ਕਾਰ ਲੁੱਟਣ ਤੋਂ ਬਾਅਦ 4 ਗੈਂਗਸਟਰਾਂ ਨੇ ਪੁਲਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੁਲਜ਼ਮਾਂ ਦਾ ਫਿਲੌਰ ਵਿੱਚ ਐਨਕਾਊਂਟਰ ਹੋਇਆ। ਜਿਸ ਵਿੱਚ ਪੁਲਿਸ ਨੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਪਰ ਚੌਥਾ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਿਆ। ਗੈਂਗਸਟਰਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ।
ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਮਹਿੰਦਰ ਸਿੰਘ ਦੀ ‘ਆਪ’ ਆਗੂ ਤਰੁਣਵੀਰ ਸਿੰਘ ਉਰਫ ਹੈਪੀ ਨਾਲ ਪੁਰਾਣੀ ਰੰਜਿਸ਼ ਸੀ।