ਗੁਰੂ ਗੋਬਿੰਦ ਸਿੰਘ ਐਵੇਨਿਊ ਜਲੰਧਰ ਵਿਚ ਸਥਿਤ ਇਕ ਪੈਟਰੋਲ ਪੰਪ ‘ਤੇ ਆਪਣੀ ਇਨੋਵਾ ਗੱਡੀ ਨੂੰ ਪੰਕਚਰ ਲਗਵਾ ਰਹੇ ਬਿਜ਼ਨੈੱਸਮੈਨ ਦੀ ਗੱਡੀ ਵਿਚੋਂ ਬਾਈਕ ਸਵਾਰ ਦੋ ਲੁਟੇਰੇ ਨੋਟਾਂ ਨਾਲ ਭਰਿਆ ਬੈਗ ਚੁੱਕ ਕੇ ਫ਼ਰਾਰ ਹੋ ਗਏ। ਬਿਜ਼ਨੈੱਸਮੈਨ ਵੱਲੋਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਉਨ੍ਹਾਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਸਕੇ।
ਜਾਣਕਾਰੀ ਅਨੁਸਾਰ ਸ਼ਾਮ ਕਪੂਰ ਵਾਸੀ ਸੂਰੀਆ ਇਨਕਲੇਵ ਆਪਣਾ ਆਫਿਸ ਬੰਦ ਕਰਨ ਤੋਂ ਬਾਅਦ ਆਪਣੀ ਇਨੋਵਾ ਗੱਡੀ ਵਿਚ ਆਪਣੇ ਘਰ ਵੱਲ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਪੰਕਚਰ ਹੋ ਗਈ। ਆਫਿਸ ਵਿਚੋਂ ਉਨ੍ਹਾਂ ਨੇ ਤਕਰੀਬਨ ਅੱਠ ਲੱਖ ਰੁਪਏ ਇਕ ਬੈਗ ਵਿਚ ਪਾ ਕੇ ਡਰਾਈਵਿੰਗ ਸੀਟ ਹੇਠਾਂ ਰੱਖੇ ਹੋਏ ਸਨ। ਉਹ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਬਾਹਰ ਸਥਿਤ ਪੈਟਰੋਲ ਪੰਪ ਲਾਗਿਓਂ ਆਪਣੀ ਗੱਡੀ ਨੂੰ ਪੰਕਚਰ ਲਗਵਾਉਣ ਲਈ ਉਤਰੇ। ਉਹ ਗੱਡੀ ਨੂੰ ਪੰਕਚਰ ਲਗਵਾ ਰਹੇ ਸਨ ਕਿ ਬਾਈਕ ‘ਤੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਡਰਾਈਵਿੰਗ ਸੀਟ ਦਾ ਦਰਵਾਜ਼ਾ ਖੋਲਿ੍ਹਆ ਅਤੇ ਬੈਗ ਚੁੱਕ ਕੇ ਫ਼ਰਾਰ ਹੋ ਗਏ। ਸ਼ਾਮ ਕਪੂਰ ਨੂੰ ਜਦ ਪਤਾ ਲੱਗਿਆ ਤਾਂ ਉਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਨ੍ਹਾਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਸਕੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਾਂਗਰਸੀ ਨੇਤਾ ਅਵਤਾਰ ਹੈਨਰੀ, ਡੀਸੀਪੀ ਜਗਮੋਹਨ ਸਿੰਘ ਅਤੇ ਥਾਣਾ ਰਾਮਾਮੰਡੀ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ