Jalandhar

ਜਲੰਧਰ ‘ਚ ਦੀਵਾਲੀ ਦੀ ਰਾਤ ਕਾਂਗਰਸੀ ਆਗੂ ਦੇ ਖਾਸ ਮੰਨੇ ਜਾਣ ਵਾਲੇ ਬਦਮਾਸ਼ ਨੇ ‘ਆਪ’ ਆਗੂ ‘ਤੇ ਚਲਾਈਆਂ ਗੋਲ਼ੀਆਂ

ਜਲੰਧਰ ‘ਚ ਦੀਵਾਲੀ ਦੀ ਰਾਤ ਕਾਂਗਰਸੀ ਆਗੂ ਦੇ ਖਾਸ ਮੰਨੇ ਜਾਣ ਵਾਲੇ ਬਦਮਾਸ਼ ਤੋਤੇ ਨੇ ਕਿਲਾ ਮੁਹੱਲੇ ‘ਚ ਕਰੀਬ 20 ਮਿੰਟ ਤਕ ਗੁੰਡਾਗਰਦੀ ਦਾ ਅਜਿਹਾ ਨੰਗਾ ਨਾਚ ਕੀਤਾ ਕਿ ਲੋਕ ਘਰਾਂ ਅੰਦਰ ਵੜ ਗਏ ਤੇ ਸਾਰਿਆਂ ਦੀ ਦੀਵਾਲੀ ਕਾਲੀ ਹੋ ਗਈ। ਹਮਲਾਵਰਾਂ ਨੇ ‘ਆਪ’ ਆਗੂ ਸੁਭਾਸ਼ ਮਹਾਜਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ‘ਤੇ ਗੋਲ਼ੀਆਂ ਵੀ ਚਲਾਈਆਂ ਗਈਆਂ।  ਗੋਲ਼ੀ ਲੱਗਣ ਨਾਲ ਕੋਈ ਜ਼ਖ਼ਮੀ ਨਹੀਂ ਹੋਇਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਸੀਸੀਟੀਵੀ ‘ਚ ਗੁੰਡੇ ਖੁੱਲ੍ਹੇਆਮ ਇੱਟਾਂ ਵਰ੍ਹਾਉਂਦੇ ਤੇ ਇਲਾਕੇ ‘ਚ ਗਾਲ੍ਹਾਂ ਕੱਢਦੇ ਨਜ਼ਰ ਆਏ। ਕੁੱਟਮਾਰ ਦੀ ਘਟਨਾ ‘ਚ ‘ਆਪ’ ਆਗੂ ਸੁਭਾਸ਼ ਮਹਾਜਨ ਸਮੇਤ ਦੋ ਹੋਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਿਸ ਤੇ ਪੀਸੀਆਰ ਟੀਮ ਮੌਕੇ ‘ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਚਲਾਉਣ ਤੋਂ ਬਾਅਦ ਬਦਮਾਸ਼ ਤੋਤਾ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ।

Related Articles

2 Comments

  1. Wow, amazing blog structure! How lengthy have you been running a
    blog for? you make blogging look easy. The entire glance of your site is fantastic, as smartly as the content material!
    You can see similar here sklep online

  2. Hi! Do you know if they make any plugins to
    assist with SEO? I’m trying to get my site to
    rank for some targeted keywords but I’m not seeing
    very good results. If you know of any please share. Many thanks!
    You can read similar art here: Link Building

Leave a Reply

Your email address will not be published.

Back to top button