
ਕੀ ਕਿਸਾਨ ਉਸ ਪਰਾਲੀ ਨੂੰ ਵੇਚ ਸਕਦੇ ਹਨ ਅਤੇ ਉਸ ਪਰਾਲੀ ਤੋਂ ਬਿਜਲੀ ਬਣਾਈ ਜਾ ਸਕਦੀ ਹੈ। ਅਜਿਹਾ ਹੀ ਕੁਝ ਜਲੰਧਰ ਦੇ ਨਾਲ ਲੱਗਦੇ ਨਕੋਦਰ ਦੇ ਪਿੰਡ ਬੀੜ ਦਾ ਹੈ, ਜਿੱਥੇ ਪਰਾਲੀ ਤੋਂ ਬਿਜਲੀ ਬਣਾਉਣ ਦਾ ਪਲਾਂਟ ਲੱਗਾ ਹੈ। ਦੱਸ ਦੇਈਏ ਕਿ ਆਸ-ਪਾਸ ਦੇ 50 ਕਿਲੋਮੀਟਰ ਦੇ ਕਿਸਾਨ ਆਪਣੀ ਪਰਾਲੀ ਵੇਚ ਕੇ ਇੱਥੇ ਜਾਂਦੇ ਹਨ। ਇੱਕ ਤਾਂ ਕਿਸਾਨ ਪੈਸੇ ਲੈ ਕੇ ਖੁਸ਼ ਹਨ ਤੇ ਪੰਜਾਬ ਸਰਕਾਰ ਇਸ ਤੋਂ ਬਿਜਲੀ ਬਣਾ ਰਹੀ ਹੈ।
ਗੱਲਬਾਤ ਕਰਦਿਆਂ ਪਲਾਂਟ ਦੇ ਮੈਨੇਜਰ ਅਮਨਦੀਪ ਨੇ ਦੱਸਿਆ ਕਿ ਇਹ ਪਲਾਂਟ 2013 ਤੋਂ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਪੀਐਸਪੀਸੀਐਲ ਨੂੰ ਵੇਚ ਕੇ ਬਿਜਲੀ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨੇੜਲੇ ਪਿੰਡ ਜਾ ਕੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ, ਉਦੋਂ ਤੋਂ ਹੀ ਕਈ ਕਿਸਾਨ ਇੱਥੇ ਪਰਾਲੀ ਲੈ ਕੇ ਆ ਰਹੇ ਹਨ। ਉਹ ਪਰਾਲੀ ਨੂੰ ਬੰਡਲ ਬਣਾ ਕੇ ਇੱਥੇ ਲਿਆਉਂਦੇ ਹਨ ਅਤੇ ਅਸੀਂ ਉਨ੍ਹਾਂ ਨੂੰ 1670 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਪੈਸੇ ਦੇ ਰਹੇ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ 1000 ਤੋਂ 1200 ਟਨ ਪਰਾਲੀ ਆ ਰਹੀ ਹੈ।