Jalandhar
ਜਲੰਧਰ ‘ਚ ਕਾਰ ਦੀ ਟੱਕਰ ਚ ਵਿਅਕਤੀ ਦੀ ਮੌਤ, ਕੁਝ ਦਿਨਾਂ ਬਾਅਦ ਹੀ ਸੀ ਬੇਟੀ ਦਾ ਵਿਆਹ
A person died in a car collision in Jalandhar, the daughter's marriage was just a few days later
ਜਲੰਧਰ ਦੇ ਲੋਹੀਆਂ ਖਾਸ ਨੇੜੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਕਾਲਾ (55) ਵਾਸੀ ਪਿੰਡ ਫਰੀਦਾਸਰਾਏ, ਲੋਹੀਆਂ ਖਾਸ ਵਜੋਂ ਹੋਈ ਹੈ। ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਸਮੇਂ ਦਲਬੀਰ ਸਿੰਘ ਸਕੂਟਰ ‘ਤੇ ਸਵਾਰ ਸੀ। ਇਸ ਦੌਰਾਨ ਉਸ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਜਲਦੀ ਹੀ ਪੁਲਿਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰੇਗੀ।
ਦਲਬੀਰ ਦੀ ਮੌਤ ਨਾਲ ਪੂਰਾ ਪਰਿਵਾਰ ਅਤੇ ਪਿੰਡ ਸਦਮੇ ‘ਚ ਹੈ, ਕਿਉਂਕਿ ਕੁਝ ਦਿਨਾਂ ਬਾਅਦ ਹੀ ਦਲਬੀਰ ਦੀ ਬੇਟੀ ਦਾ ਵਿਆਹ ਸੀ। ਪਰ ਇਸ ਤੋਂ ਪਹਿਲਾਂ ਹੀ ਇੱਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰਾਹਗੀਰਾਂ ਦਲਬੀਰ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦਲਬੀਰ ਨੂੰ ਉੱਥੇ ਲਿਜਾਂਦੇ ਹੀ ਮ੍ਰਿਤਕ ਐਲਾਨ ਦਿੱਤਾ।