
ਜਲੰਧਰ ਦੇ ਬੀਐਮਸੀ ਚੌਕ ‘ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ‘ਤੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਦਸ ਦਿਨਾਂ ਦੇ ਅੰਦਰ ਹੀ ਕਾਬੂ ਕਰ ਲਿਆ। ਜਦ ਕਿ ਤਿੰਨ ਅਜੇ ਫਰਾਰ ਚਲ ਰਹੇ ਹਨ। ਸ਼ਰਾਰਤੀ ਅਨਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਬੀਐਮਸੀ ਚੌਕ ‘ਤੇ ਖਾਲਿਸਤਾਨੀ ਨਾਅਰੇ ਲਿਖੇ ਸੀ।
ਫੜੇ ਗਏ ਦੋਵੇਂ ਮੁਲਜ਼ਮ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਫੜੇ ਗਏ ਮੁਲਜ਼ਮਾਂ ਦੇ ਬਾਰੇ ਵਿਚ ਹਾਲਾਂਕਿ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ । ਸੰਭਾਵਨਾ ਜਤਾਈ ਜਾ ਰਹੀ ਕਿ ਪੁਲਿਸ ਕਮਿਸ਼ਨਰ ਜਲੰਧਰ ਫੜੇ ਗਏ ਮੁਲਜ਼ਮਾਂ ਨੂੰ ਲੈਕੇ ਛੇਤੀ ਹੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਲੇਕਿਨ ਪੁਲਿਸ ਤੋਂ ਪਤਾ ਚਲਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਮਨ ਸਿੰਘ ਗਿੱਲ ਅਤੇ ਸੈਮ ਮਸੀਹ ਦੇ ਰੂਪ ਵਿਚ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੇ ਨਾਲ ਤਿੰਨ ਹੋਰ ਵੀ ਸਨ।
ਦਹਿਸ਼ਤਗਰਦ ਪੰਨੂ ਨੇ ਕਿਹਾ ਕਿ ਉਸ ਦੇ ਦੋਵੇਂ ਕਾਰਕੁਨਾਂ ਕੋਲੋਂ ਸਿਰਫ਼ ਖਾਲਿਸਤਾਨੀ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ। ਐਨ-47 ਅਤੇ ਰਾਕੇਟ ਨੂੰ ਉਨ੍ਹਾਂ ਦੇ ਹੱਥਾਂ ‘ਚ ਆਉਣ ‘ਚ ਜ਼ਿਆਦਾ ਦੇਰ ਨਹੀਂ ਲੱਗੇਗੀ।
ਉਸ ਨੇ ਧਮਕੀ ਦਿੱਤੀ ਕਿ ਉਸ ਕੋਲ ਕੈਨੇਡਾ, ਅਮਰੀਕਾ ਅਤੇ ਯੂਰਪ ਵਿਚ ਬੈਠੇ ਅਧਿਕਾਰੀਆਂ ਦੇ ਬੱਚਿਆਂ ਦੀ ਸੂਚੀ ਹੈ। ਪੁਲਿਸ ਪੰਜਾਬ ਵਿੱਚ ਹੀ ਉਸਦੇ ਗੁੰਡਿਆਂ ਨੂੰ ਕਾਬੂ ਕਰ ਰਹੀ ਹੈ, ਪਰ ਜੇਕਰ ਉਹ ਚਾਹੇ ਤਾਂ ਪੰਜਾਬ ਵਿੱਚ ਹੀ ਉਨ੍ਹਾਂ ਨੂੰ ਕੈਦੀ ਬਣਾ ਲਵੇਗੀ, ਜੇਕਰ ਉਸਦੇ ਗੁੰਡਿਆਂ ‘ਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਹੁੰਦਾ ਹੈ ਤਾਂ ਉਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ।