ਫਿਲੌਰ ‘ਚ ਗੋਲ਼ੀ ਚਲਾਉਣ ਵਾਲੇ ਮੁਲਜ਼ਮਾਂ ਨੂੰ ਫੜਨ ਗਈ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਕਰਾਸ ਫਾਈਰਿੰਗ ਹੋ ਗਈ। ਗੋਲ਼ੀ ਲੱਗਣ ਨਾਲ ਇਕ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ। ਪਿਛਲੇ ਹਫ਼ਤੇ ਗਿਰੋਹ ਨੇ ਖੱਡ ਮੁਹੱਲਾ ਵਾਸੀ ਚੰਦਰ ਸ਼ੇਖਰ ਨਾਲ ਹੋਏ ਮਾਮੂਲੀ ਵਿਵਾਦ ਮਗਰੋਂ ਉਸ ਦੇ ਘਰ ‘ਤੇ ਛੇ ਤੋਂ ਸੱਤ ਰੌਂਦ ਫਾਇਰ ਕਰ ਕੇ ਦਹਿਸ਼ਤ ਫੈਲਾ ਦਿੱਤੀ ਸੀ।
ਪੁਲਿਸ ਨੇ ਗਿਰੋਹ ਦੇ ਇਕ ਲੜਕੇ ਰਾਜੂ ਪੁੱਤਰ ਬਿੱਟੂ ਨੂੰ ਇਕ ਨਾਜਾਇਜ਼ ਪਿਸਤੌਲ ਸਮੇਤ ਗਿ੍ਫ਼ਤਾਰ ਕਰਨ ‘ਚ ਸਫਲਤਾ ਹਾਸਲ ਕਰ ਲਈ ਹੈ। ਜਿਸ ਮਗਰੋਂ ਪੁਲਿਸ ਨੂੰ ਪਤਾ ਚੱਲਿਆ ਕਿ ਉਸ ਦੇ ਗਿਰੋਹ ਦੇ ਹੋਰ ਵੀ ਤਿੰਨ ਸਾਥੀ ਹਨ, ਜੋ ਫ਼ਰਾਰ ਚੱਲ ਰਹੇ ਹਨ।