ਜਲੰਧਰ ‘ਚ ਜਦੋਂ ਸੜਕ ‘ਤੇ ਹੀ ਲਿਟਣ ਲੱਗ ਪਿਆ ਪੁਲਿਸ ਮੁਲਾਜ਼ਮ, Video ਦੇਖੋ, ਪੁਲਿਸ ਅਧਿਕਾਰੀਆਂ ‘ਤੇ ਲਾਏ ਦੋਸ਼
ਜਲੰਧਰ ਦੇ ਭੋਗਪੁਰ ਇਲਾਕੇ ਚ ਇੱਕ ਪੁਲਿਸ ਮੁਲਾਜ਼ਮ ਦਾ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੈ। ਪੁਲਿਸ ਮੁਲਾਜ਼ਮ ਹਰਦੇਵ ਸਿੰਘ ਨੇ ਥਾਣੇ ਦੇ ਹੀ ਉੱਚ ਅਧਿਕਾਰੀਆਂ ਵਲੋਂ ਉਸ ਵਲੋਂ ਫੜੇ ਸਮਾਜ ਵਿਰੋਧੀ ਅਨਸਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਗੰਭੀਰ ਦੋਸ਼ ਲਗਾਏ ਤੇ ਕੌਮੀ ਮਾਰਗ ‘ਤੇ ਲੰਮੇ ਪੈ ਕੇ ਕੁਝ ਮਿੰਟ ਆਵਾਜਾਈ ਰੋਕ ਕੇ ਪ੍ਰਦਰਸ਼ਨ ਵੀ ਕੀਤਾ। ਬਾਅਦ ‘ਚ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਕੌਮੀ ਮਾਰਗ ਤੋਂ ਉਠਾਇਆ।ਇਸ ਦਾ ਕਹਿਣਾ ਹੈ ਕਿ ਇਸ ਨੇ ਕੁਝ ਦਿਨ ਪਹਿਲਾਂ ਚੋਰਾਂ ਨੂੰ ਫੜ੍ਹਿਆ ਸੀ ਪਰ ਹੁਣ ਥਾਣਾ ਭੋਗਪੁਰ ਵੱਲੋਂ ਇਨ੍ਹਾਂ ਚੋਰਾਂ ਨੂੰ ਛੱਡ ਦਿੱਤਾ, ਪੁਲਿਸ ਹੋਮ ਗਾਰਡ ਦੇ ਜਵਾਨ ਨੇ ਆਪਣੇ ਹੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਹਾਈਵੇਅ ‘ਤੇ ਜਾਮ ਲਗਾ ਦਿੱਤਾ।ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਹੁਣ ਭਗਵੰਤ ਮਾਨ ਸਰਕਾਰ ਦੀਆਂ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਦਾ ਭਾਂਡਾ ਚੌਰਸਤੇ ਭੱਜਿਆ ਦਿਸ ਰਿਹਾ ਹੈ।
ਕਿਉਂਕਿ ਪਿਛਲੇ ਦਿਨੀਂ ਉਸਨੇ ਇੱਕ ਨੌਜਵਾਨ ਨੂੰ ਕਿਸੇ ਮਾਮਲੇ ‘ਚ ਗ੍ਰਿਫ਼ਤਾਰ ਕਰਕੇ ਥਾਣਾ ਭੋਗਪੁਰ ਵਿਖੇ ਭੇਜਿਆ ਸੀ, ਪਰ ਥਾਣਾ ਭੋਗਪੁਰ ਵਲੋਂ ਕੁਝ ਸਮੇ ਬਾਅਦ ਹੀ ਚੋਰਾਂ ਨੂੰ ਛੱਡ ਦਿੱਤਾ ਗਿਆ। ਜਦੋਂ ਹੋਮ ਗਾਰਡ ਵੱਲੋਂ ਉਕਤ ਨੌਜਵਾਨ ਬਾਰੇ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਅਧਿਕਾਰੀਆਂ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਉਸ ਨੇ ਪ੍ਰਦਰਸ਼ਨ ਕਰਕੇ ਪਠਾਨਕੋਟ ਹਾਈਵੇਅ ‘ਤੇ ਜਾਮ ਲਗਾ ਦਿੱਤਾ।
ਥਾਣਾ ਭੋਗਪੁਰ ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਹੋਮ ਗਾਰਡ ਜਵਾਨ ਨੇ ਕਿਸੇ ਝਗੜੇ ਦੇ ਮਾਮਲੇ ‘ਚ ਥਾਣੇ ਲਿਆਂਦਾ ਸੀ, ਪਰ ਉਸ ਮਾਮਲੇ ‘ਚ ਨੌਜਵਾਨ ਨੇ ਅਦਾਲਤ ‘ਚ ਜ਼ਮਾਨਤ ਕਰਵਾ ਲਈ