Jalandhar

ਜਲੰਧਰ ‘ਚ ਠੱਗਾਂ ਨੇ 2 ਭੈਣਾਂ ਨਾਲ 19 ਲੱਖ ਰੁਪਏ ਦੀ ਮਾਰ ਲ਼ਈ ਠੱਗੀ

In Jalandhar, thugs cheated 2 sisters of 19 lakh rupees

ਜਲੰਧਰ ‘ਚ ਸਾਈਬਰ ਠੱਗਾਂ ਨੇ 2 ਭੈਣਾਂ ਨਾਲ 19 ਲੱਖ ਰੁਪਏ ਦੀ ਠੱਗੀ ਮਾਰ ਲ਼ਈ ਹੈ। ਇਨ੍ਹਾਂ ਨੂੰ ਸਾਈਬਰ ਠੱਗਾਂ ਨੇ ਸ਼ੇਅਰ ਬਾਜ਼ਾਰ ‘ਚ ਪੈਸਾ ਲਗਾਉਣ ਦੇ ਨਾਂ ‘ਤੇ ਫਸਾਇਆ। ਅਮਨ ਨਗਰ ਦੀ ਰਹਿਣ ਵਾਲੀ ਰਾਧਾ ਨੇ ਇਸ ਮਾਮਲੇ ਸਬੰਧੀ ਥਾਣਾ-8 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਤੋਂ ਬਾਅਦ ਪੁਲਿਸ ਮਾਮਲੇ ਦੀ ਐਫਆਈਆਰ ਦਰਜ ਕਰੇਗੀ। ਪੁਲਿਸ ਨੇ ਪੀੜਤਾ ਦੇ ਅਕਾਊਂਟ ਸਟੇਟਮੈਂਟ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਧਾ ਨੇ ਦੱਸਿਆ ਕਿ ਉਹ ਡੀਏਵੀ ਕਾਲਜ ਵਿਚ ਕੈਮਿਸਟਰੀ ਦੀ ਅਧਿਆਪਕਾ ਹੈ। ਪਿਛਲੇ ਮਹੀਨੇ, ਦੋਵੇਂ ਭੈਣਾਂ ਨੂੰ ਇਕ ਅਣਜਾਣ ਨੰਬਰ ਰਾਹੀਂ ਸ਼ੇਅਰ ਮਾਰਕੀਟ ਵਿਚ ਪੈਸਾ ਲਗਾਉਣ ਬਾਰੇ ਇਕ ਵਟਸਐਪ ਗਰੁੱਪ ਵਿਚ ਸ਼ਾਮਲ ਕੀਤਾ ਗਿਆ ਸੀ। ਗਰੁੱਪ ਦਾ ਨਾਂ ਸੀ ਐਲੀਵਰਲਡ ਵੈਲਥ ਟਰੇਨਿੰਗ ਕੈਂਪ। ਇਸ ਵਿਚ ਸ਼ੇਅਰ ਬਾਜ਼ਾਰ ਵਪਾਰ ਲਈ ਸੁਝਾਅ ਦਿੱਤੇ ਗਏ ਸਨ। ਗਰੁੱਪ ਨਾਲ ਜੁੜੇ ਲੋਕਾਂ ਨੂੰ ਦੱਸਿਆ ਗਿਆ ਕਿ ਵਪਾਰ ਕਿਵੇਂ ਕੀਤਾ ਜਾਂਦਾ ਹੈ ਅਤੇ ਪੈਸਾ ਬਾਜ਼ਾਰ ਵਿਚ ਕਿਵੇਂ ਘੁੰਮਦਾ ਹੈ।

ਜਨਵਰੀ ‘ਚ ਉਕਤ ਗਰੁੱਪ ਨੇ ਇਕ ਲਿੰਕ ਭੇਜਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਆਈਡੀ ਬਣਾਉਣ ਤੋਂ ਬਾਅਦ ਇਸ ਵਿਚ ਕੁਝ ਪੈਸਾ ਲਗਾ ਦਿੱਤਾ ਜਾਵੇ। ਦੋਵੇਂ ਭੈਣਾਂ ਨੇ ਵਿਸ਼ਵਾਸ ਕੀਤਾ ਅਤੇ ਕੁਝ ਪੈਸਾ ਨਿਵੇਸ਼ ਕੀਤਾ।

Back to top button