ਜਲੰਧਰ ‘ਚ ਦੀਵਾਲੀ ਦੀ ਰਾਤ ਕਾਂਗਰਸੀ ਆਗੂ ਦੇ ਖਾਸ ਮੰਨੇ ਜਾਣ ਵਾਲੇ ਬਦਮਾਸ਼ ਨੇ ‘ਆਪ’ ਆਗੂ ‘ਤੇ ਚਲਾਈਆਂ ਗੋਲ਼ੀਆਂ

ਜਲੰਧਰ ‘ਚ ਦੀਵਾਲੀ ਦੀ ਰਾਤ ਕਾਂਗਰਸੀ ਆਗੂ ਦੇ ਖਾਸ ਮੰਨੇ ਜਾਣ ਵਾਲੇ ਬਦਮਾਸ਼ ਤੋਤੇ ਨੇ ਕਿਲਾ ਮੁਹੱਲੇ ‘ਚ ਕਰੀਬ 20 ਮਿੰਟ ਤਕ ਗੁੰਡਾਗਰਦੀ ਦਾ ਅਜਿਹਾ ਨੰਗਾ ਨਾਚ ਕੀਤਾ ਕਿ ਲੋਕ ਘਰਾਂ ਅੰਦਰ ਵੜ ਗਏ ਤੇ ਸਾਰਿਆਂ ਦੀ ਦੀਵਾਲੀ ਕਾਲੀ ਹੋ ਗਈ। ਹਮਲਾਵਰਾਂ ਨੇ ‘ਆਪ’ ਆਗੂ ਸੁਭਾਸ਼ ਮਹਾਜਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ‘ਤੇ ਗੋਲ਼ੀਆਂ ਵੀ ਚਲਾਈਆਂ ਗਈਆਂ। ਗੋਲ਼ੀ ਲੱਗਣ ਨਾਲ ਕੋਈ ਜ਼ਖ਼ਮੀ ਨਹੀਂ ਹੋਇਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸੀਸੀਟੀਵੀ ‘ਚ ਗੁੰਡੇ ਖੁੱਲ੍ਹੇਆਮ ਇੱਟਾਂ ਵਰ੍ਹਾਉਂਦੇ ਤੇ ਇਲਾਕੇ ‘ਚ ਗਾਲ੍ਹਾਂ ਕੱਢਦੇ ਨਜ਼ਰ ਆਏ। ਕੁੱਟਮਾਰ ਦੀ ਘਟਨਾ ‘ਚ ‘ਆਪ’ ਆਗੂ ਸੁਭਾਸ਼ ਮਹਾਜਨ ਸਮੇਤ ਦੋ ਹੋਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਿਸ ਤੇ ਪੀਸੀਆਰ ਟੀਮ ਮੌਕੇ ‘ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਚਲਾਉਣ ਤੋਂ ਬਾਅਦ ਬਦਮਾਸ਼ ਤੋਤਾ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ।








What i don’t realize is in reality how you are no longer actually much more smartly-appreciated than you may be now. You are very intelligent. You recognize therefore considerably with regards to this subject, produced me for my part imagine it from so many numerous angles. Its like men and women are not interested except it’s something to accomplish with Woman gaga! Your own stuffs excellent. At all times deal with it up!
Very useful in daily life. Recommend it to everyone.