ਭੋਗਪੁਰ ਦੇ ਪਿੰਡ ਕਾਲਾ ਬੱਕਰਾ ਦੇ 27 ਸਾਲਾ ਨੌਜਵਾਨ ਸਤਵੰਤ ਸਿੰਘ ਉਰਫ ਜੰਗੀ ਦਾ ਪੰਜਾਬੀ ਭਾਈਚਾਰੇ ਦੇ ਹੀ 2 ਵਿਅਕਤੀਆਂ ਵੱਲੋ ਪਿੱਠ ਵਿੱਚ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ 17 ਅਕਤੂਬਰ ਨੂੰ ਰਾਤ 11:30 ਵਜੇ ਦੀ ਹੈ। ਮੁਲਜ਼ਮ ਇਕੋ ਘਰ ‘ਚ ਇਕੱਠੇ ਰਹਿ ਰਹੇ ਸਨ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਨੇ ਦੱਸਿਆ ਕਿ 17 ਅਕਤੂਬਰ ਨੂੰ ਸਤਵੰਤ ਸਿੰਘ ਦੀ ਸਿਹਤ ਠੀਕ ਨਹੀ ਸੀ, ਬੀਪੀ ਘੱਟ ਤੇ ਬੁਖ਼ਾਰ ਹੋਣ ਕਰਕੇ ਘਰ ਵਿੱਚ ਅਰਾਮ ਕਰ ਰਿਹਾ ਸੀ । ਸਤਵੰਤ ਸਿੰਘ ਦੇ ਨਾਲ ਮਕਾਨ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਦੇ 50-55 ਸਾਲ ਦੀ ਉਮਰ ਦੇ 2 ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉੱਚੀ ਆਵਾਜ਼ ਵਿੱਚ ਰੌਲ਼ਾ ਪਾ ਰਹੇ ਸਨ, ਜਿਹਨਾਂ ਨੂੰ ਰੋਕਣ ਲਈ ਜਦੋਂ ਸਤਵੰਤ ਸਿੰਘ ਉਹਨਾਂ ਕੋਲ ਗਿਆ ਤਾਂ ਬਹਿਸ ਹੋ ਗਈ । ਇਸ ਦੌਰਾਨ ਜਦੋਂ ਸਤਵੰਤ ਸਿੰਘ ਵਾਪਸ ਆਪਣੇ ਕਮਰੇ ‘ਚ ਮੁੜਨ ਲੱਗਾ ਤਾਂ ਉਹਨਾਂ ਵੱਲੋਂ ਪਿੱਠ ‘ਤੇ ਛੁਰੇ ਨਾਲ ਕਈ ਵਾਰ ਕਰ ਦਿੱਤੇ, ਜਿੱਥੇ ਖੂਨ ਦਾ ਵਹਾਅ ਜ਼ਿਆਦਾ ਹੋਣ ਕਰਕੇ ਨੌਜਵਾਨ ਦੀ ਮੌਤ ਹੋ ਗਈ।