
ਜਲੰਧਰ ‘ਚ ਪੈਂਦੇ ਨਵੀਂ ਦਾਣਾ ਮੰਡੀ ਕੋਲ ਸਥਿਤ ਸਤਨਾਮ ਨਗਰ ਵਿੱਚ ਸ਼ੁਕਰਵਾਰ ਸਵੇਰੇ ਇੱਕ ਘਰ ਵਿੱਚ ਫਰਿੱਜ ਦੇ ਕੰਪਰੈਸ਼ਰ ਵਿੱਚੋਂ ਲੀਕ ਹੋਈ ਗੈਸ ਨਾਲ ਅੱਗ ਲੱਗ ਗਈ ਜਿਸ ਨਾਲ ਪਿਉ-ਪੁੱਤਰ ਸਮੇਤ ਦੋ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਬੁਰੀ ਤਰ੍ਹਾਂ ਝੁਲਸ ਗਿਆ।
ਜਾਣਕਾਰੀ ਅਨੁਸਾਰ ਸਤਨਾਮ ਨਗਰ ‘ਚ ਸ਼ੁੱਕਰਵਾਰ ਸਵੇਰੇ ਫਰਿੱਜ ਦੇ ਕੰਪਰੈਸ਼ਰ ‘ਚੋਂ ਗੈਸ ਲੀਕ ਹੋ ਗਈ ਜਿਸ ਨਾਲ ਧਮਾਕਾ ਹੋ ਗਿਆ ਤੇ ਘਰ ‘ਚ ਅੱਗ ਲੱਗ ਗਈ। ਅੱਗ ਲੱਗਣ ਨਾਲ ਹਰਪਾਲ ਸਿੰਘ ਉਸਦਾ ਪੁੱਤਰ ਜਸ਼ਨ ਸਿੰਘ ਅਤੇ ਇੱਕ ਹੋਰ ਲੜਕਾ ਬੁਰੀ ਤਰ੍ਹਾਂ ਝੁਲਸ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਝੁਲਸੇ ਹੋਇਆਂ ਨੂੰ ਬਾਹਜ ਕੱਢਿਆ। ਜਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਹਰਪਾਲ ਸਿੰਘ ਤੇ ਜਸ਼ਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ