Jalandhar

ਵੱਡੀ ਖਬਰ: ਗੈਂਗਸਟਰ ਸੁੱਖਾ ਕਾਹਲਵਾਂ ਦਾ ਕਾਤਲ ਗੈਂਗਸਟਰ ਦਲੇਰ ਗ੍ਰਿਫ਼ਤਾਰ

ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਸੁੱਖਾ ਕਾਹਲਵਾਂ ਦੇ ਕਾਤਲ ਗੈਂਗਸਟਰ ਦਲੇਰ ਕੋਟੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਦਲੇਰ ਕੋਟੀਆ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ। ਗੈਂਗਸਟਰ ਹਰਿਆਣਾ ਦਾ ਰਹਿਣ ਵਾਲਾ ਹੈ।

ਪੁਲਿਸ ਹਿਰਾਸਤ ਦੌਰਾਨ ਵਿੱਕੀ ਗੌਂਡਰ ਨੇ ਦਲੇਰ ਕੋਟੀਆ ਨਾਲ ਮਿਲ ਕੇ ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਕਰ ਦਿੱਤਾ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਗੈਂਗਵਾਰ ਚੱਲ ਰਹੀ ਸੀ। ਦੱਸਿਆ ਜਾਂਦਾ ਹੈ ਕਿ 2010 ਵਿਚ ਸੁੱਖਾ ਕਾਹਲਵਾਂ ਨੇ ਵਿੱਕੀ ਗੌਂਡਰ ਦੇ ਦੋਸਤ ਲਵਲੀ ਬਾਬਾ ਦਾ ਕਤਲ ਕਰ ਦਿੱਤਾ ਸੀ ਅਤੇ ਵਿੱਕੀ ਗੌਂਡਰ ਨੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਕੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲਿਆ ਸੀ। 26 ਜਨਵਰੀ 2018 ਨੂੰ ਵਿੱਕੀ ਗੌਂਡਰ ਨੂੰ ਉਸ ਦੇ 2 ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਮੇਤ ਇਨਕਾਊਂਟਰ ਵਿਚ ਮਾਰ ਦਿੱਤਾ ਗਿਆ ਸੀ।

Related Articles

Leave a Reply

Your email address will not be published.

Back to top button