Jalandhar

ਜਲੰਧਰ ‘ਚ ਫੌਜ ਦੀ ਭਰਤੀ ਰੈਲੀ ਦਾ ਐਲਾਨ, 12 ਦਸੰਬਰ ਤੋਂ ਸ਼ੁਰੂ

ਜਲੰਧਰ ਛਾਉਣੀ ਦੇ ਸਿੱਖ LI ਫੁੱਟਬਾਲ ਗਰਾਊਂਡ ਵਿਖੇ 12 ਦਸੰਬਰ ਤੋਂ ਫੌਜ ਦੀ ਭਰਤੀ ਰੈਲੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਭਰਤੀ ਕਰੀਬ 8 ਦਿਨਾਂ ਤੱਕ ਚੱਲੇਗੀ। ਥਾਣਾ ਡਿਵੀਜ਼ਨ ਨੰਬਰ-7 ਅਧੀਨ ਆਉਂਦੇ ਅਰਬਨ ਅਸਟੇਟ ਫੇਜ਼-2 ਦੇ ਗੇਟ ਤੋਂ ਗਰਾਊਂਡ ਵਿੱਚ ਦਾਖ਼ਲਾ ਹੋਵੇਗਾ। ਇਸ ਸਬੰਧੀ ਸਾਰੀ ਜਾਣਕਾਰੀ ਭਾਰਤੀ ਫੌਜ ਦੀ ਵੈੱਬਸਾਈਟ ‘ਤੇ ਵੀ ਦਿੱਤੀ ਗਈ ਹੈ।

 

ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਰਮੀ ਅਗਨੀਵੀਰ ਸੋਲਜਰ ਜਨਰਲ ਡਿਊਟੀ, ਕਲਰਕ/ ਸਟੋਰਕੀਪਰ ਟੈਕਨੀਕਲ, ਟੈਕਨੀਕਲ, ਟਰੇਡਸਮੈਨ, ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ (ਵੈਟਰਨਰੀ), ਸੋਲਜਰ ਫਾਰਮਾਸਿਸਟ, ਹਲਦਾਰ (ਸਰਵੇਇਰ ਆਟੋਮੇਟਿਡ ਕਾਰਟੋਗ੍ਰਾਫਰ) ਅਤੇ ਧਾਰਮਿਕ ਅਧਿਆਪਕ (ਜੂਨੀਅਰ ਕਮਿਸ਼ਨਡ ਅਫਸਰ) ਦੀ ਭਰਤੀ ਕਰੇਗਾ। 12 ਦਸੰਬਰ ਤੋਂ 18 ਦਸੰਬਰ ਦੇ ਵਿਚਕਾਰ ਆਯੋਜਿਤ ਕੀਤਾ ਜਾਵੇਗਾ। ਜਦਕਿ ਔਰਤਾਂ ਲਈ ਇਹ ਸਮਾਂ 19 ਅਤੇ 20 ਦਸੰਬਰ ਤੈਅ ਕੀਤਾ ਗਿਆ ਹੈ।

ਭਰਤੀ ਰੈਲੀ ਲਈ ਐਡਮਿਟ ਕਾਰਡ ਉਮੀਦਵਾਰਾਂ ਨੂੰ ਉਨ੍ਹਾਂ ਦੇ ਰਜਿਸਟਰਡ ਈ-ਮੇਲ ਆਈਡੀ ਰਾਹੀਂ ਜਾਰੀ ਕੀਤੇ ਗਏ ਹਨ, ਜੋ ਰਜਿਸਟਰਡ ਆਈ.ਡੀ. ਰਾਹੀਂ ਸਿੱਧੇ ਵੈੱਬਸਾਈਟ ਤੋਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਭਰਤੀ ਲਈ ਦਸਤਾਵੇਜ਼ਾਂ ਦੀ ਸੂਚੀ ਅਧਿਕਾਰਤ ਵੈੱਬਸਾਈਟ www.joinIndianarmy.nic.in ‘ਤੇ ਪ੍ਰਦਾਨ ਕੀਤੀ ਗਈ ਹੈ।

Leave a Reply

Your email address will not be published.

Back to top button