ਜਲੰਧਰ ਮਕਸੂਦਾਂ ਵਿੱਚ ਰਹਿਣ ਵਾਲੀ ਇੱਕ ਕੁੜੀ ਨੇ ਆਪਣੀ ਆਂਟੀ ਰਾਜਵਿੰਦਰ ਉੱਤੇ ਬੰਧਕ ਬਣਾ ਕੇ ਗਲ਼ਤ ਧੰਦਾ ਕਰਵਾਉਣ ਦੇ ਦੋਸ਼ ਲਗਾਏ ਹਨ। ਪੀੜਤਾ ਨੇ ਦੱਸਿਆ ਕਿ ਉਸਦੀ ਆਂਟੀ ਉਸ ਤੋਂ 3 ਸਾਲ ਤੋਂ ਧੰਦਾ ਕਰਵਾ ਰਹੀ ਸੀ। ਜਿਸ ਦਿਨ ਉਹ ਗਲ਼ਤ ਕੰਮ ਕਰਨ ਤੋਂ ਇਨਕਾਰ ਕਰਦੀ ਸੀ, ਉਸ ਦਿਨ ਉਸਨੂੰ ਕੁੱਟਿਆ ਜਾਂਦਾ ਸੀ ਤੇ ਉਸਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ।
ਜਲੰਧਰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਪੁੱਜੀ ਪੀੜਤਾ ਨੇ ਕਿਹਾ ਕਿ ਉਹ ਘਰ ਤੋਂ ਭੱਜ ਕੇ ਆਈ ਹੈ। ਹੁਣ ਉਸਨੂੰ ਆਂਟੀ ਫੋਨ ਉਤੇ ਧਮਕੀਆਂ ਵੀ ਦੇ ਰਹੀ ਹੈ। ਪੀੜਤਾ ਨੇ ਅੱਗੇ ਦੱਸਿਆ ਕਿ ਆਂਟੀ ਕੋਲ ਕੁੜੀਆਂ ਨੂੰ ਲੈ ਕੇ ਆਉਣ ਜਾਣ ਵਾਲੇ ਮੁੰਡੇ ਨੇ ਉਸਦੀਆਂ ਅਸ਼ਲੀਲ਼ ਤਸਵੀਰਾਂ ਖਿੱਚ ਕੇ ਆਪਣੇ ਕੋਲ ਰੱਖੀਆਂ ਹਨ। ਲੜਕੀ ਨੇ ਦੱਸਿਆ ਕਿ ਆਂਟੀ ਉਸਨੂੰ ਧਮਕੀਆਂ ਦਿੰਦੀ ਹੈ ਕਿ ਉਸਨੇ ਪੁਲਿਸ ਨੂੰ ਕੁਝ ਦੱਸਿਆ ਤਾਂ ਉਸਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦੇਵੇਗੀ।ਪੀੜਤਾ ਨੇ ਰਾਜਵਿੰਦਰ ਕੌਰ ਉਤੇ ਦੋਸ਼ ਲਗਾਇਆ ਹੈ ਕਿ ਉਹ ਉਸ ਤੋਂ ਘਰ ਵਿਚ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਸੀ ਤੇ ਬਾਹਰ ਵੀ ਭੇਜਦੀ ਸੀ। ਬਾਹਰ ਉਹ ਆਪਣੇ ਕੋਲ ਰੱਖੇ ਲੜਕੇ ਨਾਲ ਭੇਜਦੀ ਸੀ। ਜਿਥੇ ਉਹ ਜਾਂਦੀ ਸੀ, ਉਥੇ ਬਾਹਰ ਲੜਕਾ ਪਹਿਰੇਦਾਰੀ ਕਰਦਾ ਸੀ।