Jalandhar

ਜਲੰਧਰ ‘ਚ ਮੁੰਡਿਆਂ ਤੋਂ ਪ੍ਰੇਸ਼ਾਨ ਨਾਬਾਲਗ ਵਿਦਿਆਰਥਣ ਨੇ ਦਿੱਤੀ ਜਾਨ

ਪ੍ਰੀਤ ਨਗਰ ਵਿਚ ਸੁਣਨ ਤੇ ਬੋਲਣ ਤੋਂ ਅਸਮਰੱਥ 17 ਸਾਲਾ ਲੜਕੀ ਨੇ ਜਾਨ ਦੇ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਡੈਫ ਐਂਡ ਡੰਬ ਸਕੂਲ ਵਿਚ ਪੜ੍ਹਦੀ ਸੀ। ਜਿਥੇ ਉਸ ਨੂੰ 2 ਮਹੀਨਿਆਂ ਤੋਂ ਕੁਝ ਲੜਕਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਉਨ੍ਹਾਂ ਮਾਮਲੇ ਦੀ ਸ਼ਿਕਾਇਤ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਕੀਤੀ ਸੀ ਪਰ ਪ੍ਰਿੰਸੀਪਲ ਨੇ ਆਪਣੇ ਪੱਧਰ ’ਤੇ ਹੀ ਇਸ ਮਾਮਲੇ ਨੂੰ ਖਤਮ ਕਰ ਦਿੱਤਾ। ਇਸ ਤੋਂ ਲੜਕੀ ਪ੍ਰੇਸ਼ਾਨ ਸੀ। ਰਿਸ਼ਤੇਦਾਰਾਂ ਨੇ ਕਿਹਾ ਕਿ ਜਦੋਂ ਉਹ ਉਸ ਨੂੰ ਸਕੂਲ ਦੇ ਹੋਸਟਲ ਤੋਂ ਲੈ ਕੇ ਆਏ ਤਾਂ ਉਹ ਕਿਸੇ ਨਾਲ ਗੱਲ ਨਹੀਂ ਕਰ ਰਹੀ ਸੀ। ਇਸ ਕਾਰਨ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।

ਉਨ੍ਹਾਂ ਕਿਹਾ ਕਿ ਲੜਕੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਥਾਣਾ ਨੰ. 8 ਦੀ ਪੁਲਿਸ ਨੇ ਮ੍ਰਿਤਕ ਦੀ ਦੇਹ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

Leave a Reply

Your email address will not be published.

Back to top button