Jalandhar
ਜਲੰਧਰ ਚ ਵਨੀਤ ਧੀਰ ਬਣੇ ਆਪ ਦੇ ਨਵੇਂ ਮੇਅਰ, ਬਲਬੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ
Vaneet Dhir becomes AAP's new mayor in Jalandhar, Balbir Singh Bittu becomes senior deputy mayor
ਜਲੰਧਰ/ ਆਮ ਆਦਮੀ ਪਾਰਟੀ (AAP) ਦੇ ਵਨੀਤ ਧੀਰ (Vaneet Dhir) ਨਗਰ ਨਿਗਮ ਜਲੰਧਰ (MCJ) ਦੇ ਨਵੇਂ ਮੇਅਰ ਚੁਣੇ ਗਏ ਹਨ। ਇਸ ਦੇ ਨਾਲ ਹੀ ਉਹ ਜਲੰਧਰ ਦੇ ਸੱਤਵੇਂ ਮੇਅਰ ਬਣ ਗਏ ਹਨ। ਬਲਬੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਤੇ ਮਲਕੀਤ ਸਿੰਘ ਸੁਭਾਨਾ ਡਿਪਟੀ ਮੇਅਰ ਬਣ ਗਏ ਹਨ। 85 ਕੌਂਸਲਰਾਂ ਵਾਲੇ ਨਗਰ ਨਿਗਮ ਹਾਊਸ ‘ਚ ਆਮ ਆਦਮੀ ਪਾਰਟੀ ਦੇ 46 ਕੌਂਸਲਰ ਹਨ। ਵਨੀਤ ਧੀਰ ਦੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਇਕ ਰਮਨ ਅਰੋੜਾ, ਕੈਬਨਿਟ ਮੰਤਰੀ ਮਹਿੰਦਰ ਭਗਤ, ਆਪ ਆਗੂ ਰਾਜਵਿੰਦਰ ਕੌਰ ਮੌਜੂਦ ਸਨ।