JalandharVideo

ਜਲੰਧਰ ‘ਚ ਅੰਮ੍ਰਿਤਪਾਲ ਸਿੰਘ ਤੇ ਨਹਿੰਗ ਸਿੰਘਾਂ ਨੇ ਗੁਰਦੁਆਰਾ ਮਾਡਲ ਟਾਊਨ ਵਿਖੇ ਬਜ਼ੁਰਗਾਂ ਲਈ ਲਗਾਏ ਸੋਫਿਆ ਨੂੰ ਬਰਸ਼ੇ ਮਾਰ-ਮਾਰ ਪਾੜਿਆ

ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪਰਮਜੀਤ ਸਿੰਘ ਨੇ ਦੱਸਿਆ ਕਿ ਕਥਾਵਾਚਕ ਗਿਆਨੀ ਮੁਖਤਿਆਰ ਸਿੰਘ ਸੰਧਿਆ ਵੇਲੇ ਗੁਰਦੁਆਰਾ ਸਾਹਿਬ ਵਿਖੇ ਕਥਾ ਕਰ ਰਹੇ ਸੀ ਤਾਂ ਇੰਨੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਕਾਫਲਾ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ, ਜਿਨ੍ਹਾਂ ਨੂੰ ਸਿਰੋਪਾਓ ਦੇਣਾ ਚਾਹਿਆ ਤਾਂ ਉਨ੍ਹਾਂ ਵੱਲੋਂ ਸਿਰੋਪਾਓ ਗੁਰਦੁਆਰਾ ਸਾਹਿਬ ਦੇ ਅੰਦਰ ਲੈਣ ਲਈ ਕਹਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ।

ਕਥਾਵਾਚਕ ਗਿਆਨੀ ਮੁਖਤਿਆਰ ਸਿੰਘ ਦੇ ਅੱਗੋਂ ਮਾਈਕ ਚੁੱਕ ਕੁਝ ਵਿਅਕਤੀਆਂ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪ ਲੈਕਚਰ ਕਰਨਾ ਆਰੰਭ ਕਰ ਦਿੱਤਾ। ਤੇ ਉਨ੍ਹਾਂ ਕਿਹਾ ਕਿ ਕੁਰਸੀਆਂ ਹਾਲ ਵਿਚੋਂ ਬਾਹਰ ਕੱਢ ਦਿੱਤੀਆ ਜਾਣ ਤੇ ਕੁਝ ਸਮੇਂ ਬਾਅਦ ਕੁਝ ਸਿੱਖ ਸੰਗਠਨ ਨਾਲ ਜੁੜੇ ਲੋਕਾਂ ਵੱਲੋਂ ਹਾਲ ਦੇ ਅੰਦਰ ਕੁਰਸੀਆਂ ਤੇ ਬੈਠੇ ਹੋਏ ਬਜ਼ੁਰਗਾਂ ਨੂੰ ਉਠਾ ਕੇ ਹਾਲ ਦੇ ਅੰਦਰੋਂ ਕੁਰਸੀਆਂ ਬਾਹਰ ਕੱਢ ਕੇ ਕੰਪਲੈਕਸ ਚ ਰੱਖ ਕੇ ਪਹਿਲਾਂ ਉਨ੍ਹਾਂ ਨੂੰ ਪਾੜਿਆ ਗਿਆ ਤੇ ਬਾਅਦ ਵਿਚ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲਣ ਤੇ ਜਦ ਉਹ ਮੌਕੇ ਤੇ ਪੁੱਜੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਉਥੋਂ ਜਾ ਚੁੱਕੇ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕੰਪਲੈਕਸ ਵਿੱਚ ਦਾਖਲ ਹੋ ਕੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣਾ ਮੰਦਭਾਗਾ ਹੈ।ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਮਦਦ ਲੈਣੀ ਪਈ।

One Comment

Leave a Reply

Your email address will not be published.

Back to top button