ਜਲੰਧਰ ਦੇ ਕਸਬਾ ਅਲਾਵਲਪੁਰ ਦੇ ਨੇੜਲੇ ਪਿੰਡ ਸਿਕੰਦਰਪੁਰ ਦੇ ਅਗਾਂਹਵਧੂ ਕਿਸਾਨ ਗੁਰਭੇਜ ਸਿੰਘ 15 ਸਾਲਾਂ ਤੋਂ ਆਪਣੇ ਖੇਤਾਂ ‘ਚ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਦੇ ਨਾਲ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ। ਅਜਿਹਾ ਕਰਕੇ ਉਹ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਗਏ ਹਨ। ਉਹ 55 ਏਕੜ ‘ਚੋਂ 55 ਫੀਸਦੀ ਰਕਬੇ ‘ਚ ਗੰਨੇ ਦੀ ਬਿਜਾਈ ਕਰਦੇ ਹਨ ਅਤੇ 30 ਫੀਸਦੀ ਰਕਬੇ ‘ਚ ਆਲੂ ਦੀ ਬਿਜਾਈ ਕਰਦੇ ਹਨ।
ਇਸ ਤੋਂ ਇਲਾਵਾ ਉਹ ਕਣਕ, ਝੋਨੇ ਤੇ ਮੱਕੀ ਦੀ ਕਾਸ਼ਤ ਵੀ ਕਰਦੇ ਹਨ।
ਉਨ੍ਹਾਂ ਦੱਸਿਆ ਖੇਤਾਂ ‘ਚ ਪਰਾਲੀ ਦਬਾਉਣ ਨਾਲ ਜਿੱਥੇ ਪੈਲੀ ਪੋਲੀ ਹੁੰਦੀ ਹੈ, ਉਥੇ ਹੀ ਕਣਕ ਤੇ ਆਲੂ ਤੇ ਹੋਰ ਫਸਲਾਂ ਦੀ ਪੈਦਾਵਾਰ ‘ਚ ਵੀ ਵਾਧਾ ਹੋਇਆ ਹੈ। ਨਾਲ ਹੀ ਫਸਲਾਂ ਨਾਲ ਲਾਏ ਜਾਣ ਵਾਲੇ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਝੋਨੇ ਦੀ ਵਾਢੀ ਤੋਂ ਬਾਅਦ ਉਹ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤਾਂ ‘ਚ ਵਾਹ ਕੇ ਦਬਾਉਣ ਦੇ ਨਾਲ ਹੀ ਕਣਕ ਤੇ ਆਲੂ ਦੀ ਫਸਲ ਬੀਜਣ ਲਈ ਖੇਤ ਤਿਆਰ ਕਰ ਰਹੇ ਹਨ। ਇਸ ਕੰਮ ਲਈ ਉਹ ਪਲਟਵੇਂ ਹੱਲ ਤੋਂ ਇਲਾਵਾ ਸੁਪਰਸੀਡਰ ਤੇ ਜ਼ੀਰੋ ਟਰਿੱਲ ਡਰਿੱਲ ਮਸ਼ੀਨ ਦੀ ਵੀ ਵਰਤੋਂ ਕਰ ਰਹੇ ਹਨ।
ਗੁਰਭੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਖੇਤਾਂ ‘ਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਖੇਤਾਂ ‘ਚ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਨਾਲ ਥੋੜ੍ਹੀ ਜਿਹੀ ਵੱਧ ਮਿਹਨਤ ਕਰ ਕੇ ਉਹ ਜਿੱਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕਦੇ ਹਨ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਪੈਦਾਵਾਰ ਵਧਾ ਕੇ ਖ਼ੁਸ਼ਹਾਲ ਕਿਰਸਾਨੀ ਕਰ ਸਕਦੇ ਹਨ।
ਜ਼ਿਲ੍ਹਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਅਫਸਰ ਡਾ. ਜਸਵੰਤ ਰਾਏ ਦਾ ਕਹਿਣਾ ਹੈ ਕਿ ਗੁਰਭੇਜ ਸਿੰਘ ਨੇ ਪਰਾਲੀ ਦੇ ਸੁਚੱਜੇ ਪ੍ਰਬੰਧ ਨਾਲ ਜਿੱਥੇ ਵਾਤਾਵਰਨ ਬਚਾਉਣ ‘ਚ ਯੋਗਦਾਨ ਪਾ ਰਹੇ ਹਨ