JalandharPunjab

ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ ਵੱਲੋ 205 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜੀਤ ਸਿੰਘ, ਪੀ.ਪੀ.ਐਸ., ਉੱਪ ਪੁਲਿਸ ਕਪਤਾਨ, ਸਥਾਨਿਕ-ਕਮ- ਡਿਟੈਕਟਿਵ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 02 ਵੱਖ-ਵੱਖ ਮੁਕੱਦਮਿਆ ਵਿੱਚ 02 ਦੋਸੀਆ ਨੂੰ ਕਾਬੂ ਕਰਕੇ ਉਨ੍ਹਾ ਪਾਸੋ 205 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ SI ਪੁਸ਼ਪ ਬਾਲੀ, ਇੰਚਾਰਜ ਕਰਾਇਮ ਬ੍ਰਾਂਚ ਨੂੰ ਥਾਣਾ ਪਤਾਰਾ ਅਤੇ ਥਾਣਾ ਆਦਮਪੁਰ ਵਿਖੇ ਵੱਡੀ ਮਾਤਰਾ ਵਿੱਚ ਨਸ਼ਾ ਸਮਗਲਿੰਗ ਦੀ ਇੰਨਪੁਟ ਸੀ ਜੋ ਇਨ੍ਹਾਂ ਇਲਾਕਿਆਂ ਵਿੱਚ ਕਰਾਈਮ ਬ੍ਰਾਂਚ ਵੱਲੋ ਲਗਾਤਾਰ ਗਸ਼ਤ ਅਤੇ ਨਾਕਾਬੰਦੀ ਕੀਤੀ ਜਾ ਰਹੀ ਸੀ।ਮਿਤੀ 22.03.2023 ਨੂੰ ASI ਪਿੱਪਲ ਸਿੰਘ ਸਮੇਤ ਪੁਲਿਸ ਪਾਰਟੀ ਕਰਾਈਮ ਬ੍ਰਾਂਚ ਬਾ ਗਸਤ ਬਾ ਚੈਕਿੰਗ ਪੈੜੇ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਕੰਗਣੀਵਾਲ ਪੁਲੀ ਲੱਧੇਵਾਲੀ ਮੋੜ ਪਰ ਮੌਜੂਦ ਸੀ ਕਿ ਇੱਕ ਮੋਨਾ ਨੋਜਵਾਨ ਵਿਆਕਤੀ ਲੱਧੇਵਾਲੀ ਵੱਲੋਂ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਆਪਣੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਵਜਨਦਾਰ ਮੋਮੀ ਲਿਫਾਫਾ ਕੱਡ ਕੇ ਸੜਕ ਕਿਨਾਰੇ ਸੁੱਟ ਕੇ ਪਿਸ਼ਾਬ ਕਰਨ ਦੇ ਬਹਾਨੇ ਸੜਕ ਕਿਨਾਰੇ ਬੈਠ ਗਿਆ ਜਿਸ ਨੂੰ ASI ਪਿੱਪਲ ਸਿੰਘ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਮਰਜੀਤ ਸਿੰਘ ਪੁੱਤਰ ਲੇਟ ਬਨਾਰਸੀ ਦਾਸ ਵਾਸੀ ਹਾਊਸ ਨੰਬਰ ਡਬਲਇਊ ਡੀ-204 ਅਲੀ ਮੁੱਹਲਾ ਥਾਣਾ ਡਵੀਜਨ ਨੰਬਰ 4 ਜਲੰਧਰ ਦੱਸਿਆ ਅਤੇ ਸੁਟੇ ਹੋਏ ਵਜਨਦਾਰ ਮੋਮੀ ਲਿਫਾਫਾ ਰੰਗ ਚਿੱਟਾ ਚੈਕ ਕਰਨ ਤੇ ਉਸ ਵਿੱਚੋ 100 ਗ੍ਰਾਮ ਹੈਰੋਇਨ ਜਿਸ ਤੇ ਦੋਸੀ ਦੇ ਖਿਲਾਫ ਮੁਕਦਮਾ ਨੰਬਰ 20 ਮਿਤੀ 22.03.2023 ਜੁਰਮ 21-61-85 NDPS ਬ੍ਰਾਮਦ ਕੀਤੀ ACT ਥਾਣਾ ਪਤਾਰਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਇਸੇ ਤਰਾਂ ਮਿਤੀ 22.03.2023 ਨੂੰ ਹੀ SI ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਕਿਸ਼ਨਗੜ ਹੁੰਦੇ ਹੋਏ ਆਦਮਪੁਰ ਵੱਲ ਨੂੰ ਜਾ ਹਰੇ ਸੀ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕਿਸ਼ਨਗੜ ਅੱਡਾ ਤੋ ਪਿੰਡ ਦੌਲਤਪੁਰ ਵੱਲ ਨੂੰ 100 ਗੱਜ ਅੱਗੇ ਪੁੱਜੀ ਤਾਂ ਸਾਹਮਣੇ ਤੋ ਇਕ ਮੋਟਰਸਾਇਕਲ ਹੀਰੋ ਸਪਲੈਂਡਰ ਨੰਬਰੀ PB09-AJ-5429 ਪਰ ਇਕ ਨੌਜਵਾਨ ਸਵਾਰ ਆਉਂਦਾ ਦਿਖਾਈ ਦਿਤਾ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਮੁੜਨ ਦੇ ਚੱਕਰ ਵਿੱਚ ਹੇਠਾਂ ਡਿੱਗ ਪਿਆ ਜਿਸ ਨੂੰ $1 ਨਿਰਮਲ ਸਿੰਘ ਨੇ ਸ਼ੱਕ ਦੀ ਬਿਨਾਅ ਤੇ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਰਾਜਪੁਰ ਖਖਰੈਣ ਥਾਣਾ ਕੋਤਵਾਲੀ ਕਪੂਰਥਲਾ ਜਿਲ੍ਹਾ ਕਪੂਰਥਲਾ ਦੱਸਿਆ ਜਿਸ ਦੇ ਮੋਟਰਸਾਇਕਲ ਹੀਰੋ ਸਪਲੈਂਡਰ ਦੀ ਟੂਲ ਕਿੱਟ ਵਿੱਚੋ ਇੱਕ ਵਜਨਦਾਰ ਮੋਮੀ ਲਿਫਾਫਾ ਵਿੱਚੋ 105 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਦੇ ਖਿਲਾਫ ਮੁਕੱਦਮਾ ਨੰਬਰ 42 ਮਿਤੀ 22.03.2023 ਜੁਰਮ 21-61-85 NDPS ACT ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਵਾਇਆ ਗਿਆ।

ਇਸ ਮੁਕੱਦਮਾ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਸ਼ੀ ਅਮਰਜੀਤ ਸਿੰਘ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪਹਿਲਾ ਤੋਂ ਹੀ 04 ਮੁਕਦਮੇ ਦਰਜ ਹਨ ਅਤੇ ਇਹ ਬਾਡਰ ਦੇ ਇਲਾਕਾ ਵਿੱਚ ਹੈਰੋਇਨ ਲਿਆਕੇ ਜਲੰਧਰ ਦੇ ਇਲਾਕਾ ਵਿੱਚ ਗਰਾਮੀ-ਗਰਾਮੀ ਦੇ ਹਿਸਾਬ ਨਾਲ ਵੇਚਦਾ ਹੈ।ਇਨ੍ਹਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਪਰ ਲਿਆ ਜਾਵੇਗਾ ਅਤੇ ਇਹ ਪਤਾ ਕੀਤਾ ਜਾਵੇਗਾ ਕਿ ਉਕਤ ਦੋਸ਼ੀ ਕਿਸ ਪਾਸੋ ਨਸ਼ੇ ਦੀ ਖਰੀਦ ਕਰਦੇ ਹਨ ਅਤੇ ਅੱਗੇ ਕਿਸ ਕਿਸ ਨੂੰ ਜਲੰਧਰ ਜਿਲ੍ਹੇ ਵਿੱਚ ਸਪਲਾਈ ਕਰਦੇ ਹਨ। ਇਨ੍ਹਾਂ ਦੋਸ਼ੀਆਂ ਦੀ ਨਸ਼ਾ ਵੇਚ ਕੇ ਬਨਾਈ ਗਈ ਜਾਇਦਾਦ ਸਬੰਧੀ ਵੀ ਜਾਣਕਾਰੀ ਜੁਟਾਈ ਜਾ ਰਹੀ ਹੈ।

Leave a Reply

Your email address will not be published.

Back to top button