Jalandhar
ਜਲੰਧਰ ਸਬਜ਼ੀ ਮੰਡੀ ਚ ਪਿਆ ਪੁਵਾੜਾ, ਫੜ੍ਹੀ ਵਾਲਿਆਂ ਵਲੋਂ ਭਾਰੀ ਰੋਸ ਪ੍ਰਦਰਸ਼ਨ,ਦੇਖੋ ਵੀਡੀਓ
Riot, protests in Maksood vegetable market of Jalandhar

ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਵਿੱਚ ਹੰਗਾਮਾ ਹੋਣ ਦੀ ਖਬਰ ਆ ਰਹੀ ਹੈ। ਜਾਣਕਾਰੀ ਅਨੁਸਾਰ ਮੰਡੀ ਵਿੱਚ ਫੜ੍ਹੀਆਂ ਨੂੰ ਠੇਕੇ ’ਤੇ ਦੇਣ ਦੇ ਵਿਰੋਧ ਵਿੱਚ ਮਕਸੂਦਾਂ ਸਬਜ਼ੀ ਮੰਡੀ ਫੜ੍ਹੀ ਐਸੋਸੀਏਸ਼ਨ ਨੇ ਮੰਡੀ ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਫੜ੍ਹੀ ਸੰਚਾਲਕਾਂ ਦਾ ਦੋਸ਼ ਹੈ ਕਿ ਜਦੋਂ ਫੜ੍ਹੀਆਂ ਨੂੰ ਮੰਡੀ ਦੇ ਪਿਛਲੇ ਗੇਟ ’ਤੇ ਤਬਦੀਲ ਕੀਤਾ ਗਿਆ ਸੀ ਤਾਂ ਮੰਡੀ ਬੋਰਡ ਨੇ ਉਨ੍ਹਾਂ ਨੂੰ ਠੇਕੇ ’ਤੇ ਨਾ ਦੇਣ ਦਾ ਭਰੋਸਾ ਜਤਾਇਆ ਸੀ।