
ਜਲੰਧਰ ਦੀ ਪੀਪੀਆਰ ਮਾਰਕੀਟ ਵਿੱਚ ਸ਼ਰਾਬ ਪਰੋਸਣ ‘ਤੇ ਪਾਬੰਦੀ: ਉਲੰਘਣਾ ਕਰਨ ‘ਤੇ ਹੋਵੇਗੀ ਸਖ਼ਤ ਕਾਰਵਾਈ
ਜਲੰਧਰ ਦੀ ਸਭ ਤੋਂ ਮਸ਼ਹੂਰ ਪੀ.ਪੀ.ਆਰ ਮਾਰਕੀਟ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਨੇ ਅਹਿਮ ਫੈਸਲਾ ਲਿਆ ਹੈ। ਪੀਪੀਆਰ ਮਾਰਕੀਟ ਵਿੱਚ ਹੁਣ ਰੈਸਟੋਰੈਂਟ ਦੇ ਬਾਹਰ ਸ਼ਰਾਬ ਪੀਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪੀਪੀਆਰ ਮਾਰਕੀਟ ਸ਼ਹਿਰ ਦਾ ਇੱਕ ਅਜਿਹਾ ਬਾਜ਼ਾਰ ਹੈ, ਜਿੱਥੇ ਸ਼ਹਿਰ ਦੇ ਨਾਮਵਰ ਲੋਕ ਆਪਣੇ ਪਰਿਵਾਰਾਂ ਨਾਲ ਘੁੰਮਣ ਅਤੇ ਖਾਣਾ ਖਾਣ ਲਈ ਆਉਂਦੇ ਹਨ।