ਜਲੰਧਰ ਦਾ ਜੌਹਲ ਹਸਪਤਾਲ ਫਿਰ ਵਿਵਾਦਾਂ ਚ ਘਿਰ ਗਿਆ ਹੈ ਅਜੇ ਫ਼ੌਜੀ ਸੈਨਿਕਾਂ ਦੀ ਕੁੱਟਮਾਰ ਦਾ ਮਾਮਲਾ ਸਮੇਟਿਆ ਨਹੀਂ ਸੀ ਗਿਆ ਹੁਣ ਫਿਰ ਜੋਹਲ ਹਸਪਤਾਲ ਚ ਪੰਜਾਬ ਪੁਲਸ ਦੇ ਇਕ ਏਐਸਆਈ ਦੀ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ
ਏ ਐੱਸ ਆਈ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਸਿਹਤ ਨਾਲ ਠੀਕ ਹੋਣ ਕਾਰਨ ਉਹ ਦਵਾਈ ਦੇਣ ਜੌਹਲ ਹਸਪਤਾਲ ਰਾਮਾਮੰਡੀ ਗਿਆ ਪਰ ਚੈੱਕ ਕਰਨ ਤੇ ਜਦ ਉਸ ਦਾ ਬੀਪੀ ਡਾਊਨ ਆਇਆ ਤਾਂ ਡਾਕਟਰ ਨੇ ਉਸ ਨੂੰ ਲਿਮਕਾ ਵਿੱਚ ਲੂਣ ਪਾ ਕੇ ਪੀਣ ਲਈ ਤੇ ਦਿਵਾਈ ਖਾਣ ਲਈ ਕਿਹਾ, ਜਸਪਾਲ ਸਿੰਘ ਨੇ ਦੱਸਿਆ ਕਿ ਜਦ ਉਸਦੀ ਸਿਹਤ ਠੀਕ ਨਾ ਹੋਈ ਤਾਂ ਫਿਰ ਉਹ ਡਾਕਟਰ ਨੂੰ ਜਾ ਕੇ ਮਿਲਿਆ ਤਾਂ ਡਾਕਟਰ ਅਤੇ ਉਸ ਦੇ ਸਟਾਫ ਨੇ ਉਸ ਨਾਲ ਬਦਤਮੀਜ਼ੀ ਕਰਕੇ ਧੱਕੇ ਮਾਰ ਕੇ ਹਸਪਤਾਲ ਤੋਂ ਬਾਹਰ ਕਰ ਦਿੱਤਾ
ਉਨ੍ਹਾਂ ਕਿਹਾ ਕਿ ਉਸ ਨੇ ਹੈਲਪਲਾਈਨ ਤੇ ਸ਼ਿਕਾਇਤ ਦਰਜ ਕਰਾਈ ਹੈ ਪਰ ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਦੂਸਰੇ ਪਾਸੇ ਡਾ ਜੌਹਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ