
ਇਕ ਲੜਕੀ ਟਰੈਵਲ ਏਜੰਟ ਦੇ ਜਾਲ ਵਿਚ ਇਸ ਕਦਰ ਫਸ ਗਈ ਕਿ ਏਜੰਟ ਉਸ ਨੂੰ ਸਿੰਗਾਪੁਰ ਦੀ ਬਜਾਏ ਮਸਕਟ ਲੈ ਗਿਆ। ਲੜਕੀ ਨੇ ਦੋਸ਼ ਲਾਇਆ ਕਿ ਏਜੰਟ ਨੇ ਉਸ ਨੂੰ ਉਥੇ 70 ਹਜ਼ਾਰ ਰੁਪਏ ਵਿਚ ਵੇਚ ਦਿੱਤਾ ਹੈ। ਲੜਕੀ ਨੇ ਪਰਿਵਾਰ ਨੂੰ ਭੇਜੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਉਹ ਉਸ ਨੂੰ ਬਚਾ ਲੈਣ, ਉੱਥੇ ਉਸ ਦੀ ਹਾਲਤ ਬਹੁਤ ਖਰਾਬ ਹੈ। ਅਜਿਹੇ ‘ਚ ਜਦੋਂ ਪੀੜਤ ਪਰਿਵਾਰ ਏਜੰਟ ਕੋਲ ਪਹੁੰਚਿਆ ਤਾਂ ਉਸ ਨੂੰ ਧਮਕੀਆਂ ਦੇ ਕੇ ਉੱਥੋਂ ਵੀ ਕੱਢ ਦਿੱਤਾ ਗਿਆ। ਪਿੰਡ ਧੂਲੇਟਾ, ਗੁਰਾਇਆ ਦੀ ਵਸਨੀਕ ਜਸਵੰਤ ਕੌਰ ਉਰਫ਼ ਜੱਸੀ ਨੌਕਰੀ ਲਈ ਵਿਦੇਸ਼ ਜਾਣਾ ਚਾਹੁੰਦੀ ਸੀ।
ਏਜੰਟ ਨੇ ਉਸ ਨੂੰ ਕਿਹਾ ਕਿ ਉਹ ਉਸ ਦੀ ਬੇਟੀ ਨੂੰ ਸਿੰਗਾਪੁਰ ਵਿਚ ਨੌਕਰੀ ਦਿਵਾਏਗਾ। ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਧੋਖੇ ਨਾਲ ਜਸਵੰਤ ਕੌਰ ਨੂੰ ਸਿੰਗਾਪੁਰ ਦੀ ਬਜਾਏ ਮਸਕਟ ਲੈ ਗਿਆ। ਮਸਕਟ ‘ਚ ਫਸੀ ਸਤਵੰਤ ਕੌਰ ਨੇ ਵੀਡੀਓ ਬਣਾ ਕੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਮਦਦ ਦੀ ਗੁਹਾਰ ਲਗਾਈ। ਵੀਡੀਓ ਵਿੱਚ ਜਸਵੰਤ ਕੌਰ ਨੇ ਦੱਸਿਆ ਕਿ ਉਸ ਦਾ ਏਜੰਟ ਪੰਜਾਬ ਵਿੱਚ ਰਹਿੰਦਾ ਹੈ ਅਤੇ ਏਜੰਟ ਦਾ ਪਤੀ ਦੁਬਈ ਵਿੱਚ ਰਹਿੰਦਾ ਹੈ। ਉਕਤ ਵਿਅਕਤੀਆਂ ਨੇ ਉਸ ਨੂੰ 70 ਹਜ਼ਾਰ ਰੁਪਏ ਵਿੱਚ ਮਸਕਟ ਵਿੱਚ ਵੇਚ ਦਿੱਤਾ ਹੈ।