JalandharVideo

ਜਲੰਧਰ ਦੇ ਪੌਸ਼ ਇਲਾਕੇ ‘ਚ ਕੁੜੀ ਤੋਂ ਰਸਤਾ ਪੁਛਣ ਦੇ ਬਹਾਨੇ ਫੋਨ ਖੋਹ ਫਰਾਰ ਹੋਏ ਲੁਟੇਰੇ, CCTV ‘ਚ ਕੈਦ

In Jalandhar, the robber escaped by stealing the phone on the pretext of asking the girl for directions, caught on CCTV

ਤਾਜ਼ਾ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਇਕ ਪੌਸ਼ ਇਲਾਕੇ ਤੋਂ, ਜਿਥੇ ਘਰ ਜਾ ਰਹੀ ਇੱਕ ਕੁੜੀ ਤੋਂ ਰਸਤਾ ਪੁੱਛਣ ਦੇ ਬਹਾਨੇ ਫ਼ੋਨ ਖੋਹ ਲਿਆ ਗਿਆ।

ਜਾਣਕਾਰੀ ਮੁਤਾਬਕ ਦੋ ਮੁੰਡੇ ਸਪਲੈਂਡਰ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਇਕ ਨੌਜਵਾਨ ਬਾਈਕ ‘ਤੇ ਸਵਾਰ ਸੀ ਅਤੇ ਪਿੱਛੇ ਇਕ ਹੋਰ ਨੌਜਵਾਨ ਬੈਠਾ ਸੀ। ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ‘ਚ ਦੋਸ਼ੀ ਕੁੜੀ ਤੋਂ ਫੋਨ ਖੋਹ ਕੇ ਭੱਜਦੇ ਨਜ਼ਰ ਆ ਰਹੇ ਹਨ। ਇਹ ਸਾਰੀ ਘਟਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਐਵੇਨਊ ਵਿਖੇ ਵਾਪਰੀ।

 

ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ। ਕੁੜੀ ਫੋਨ ਚਲਾਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਆਪਣੇ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਦੋ ਲੁਟੇਰੇ ਬਾਈਕ ‘ਤੇ ਸਵਾਰ ਹੋ ਕੇ ਆਏ। ਲੁਟੇਰੇ ਆਏ ਅਤੇ ਕੁੜੀ ਤੋਂ ਪਹਿਲਾਂ ਰਾਹ ਪੁੱਛਿਆ। ਕੁੜੀ ਰਸਤਾ ਦੱਸ ਹੀ ਰਹੀ ਸੀ ਕਿ ਬਾਈਕ ‘ਤੇ ਪਿੱਛੇ ਬੈਠੇ ਨੌਜਵਾਨ ਨੇ ਉਸ ਨੂੰ ਧੱਕਾ ਦੇ ਕੇ ਉਸ ਦਾ ਫੋਨ ਖੋਹ ਲਿਆ, ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ।

Back to top button