JalandharPunjab

ਜਲੰਧਰ ਪੁਲਿਸ ਵਲੋਂ ਕਤਲ ਸਬੰਧੀ ਦਰਜ ਮੁੱਕਦਮੇ ਵਿੱਚ ਨਾਮਜਦ ਦੋਸ਼ੀਆਂ ਵਿੱਚੋਂ ਇਕ ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਅਤੇ ਸ਼੍ਰੀ ਆਦਿੱਤਿਆ IPS, ADCP-I, ਸ਼੍ਰੀ ਦਮਨਵੀਰ ਸਿੰਘ, PPS, ACP-North, ਦੀ ਨਿਗਰਾਨੀ ਹੇਠ ਸ੍ਰੀ ਅਮਿਤ ਠਾਕੁਰ, ਮੁੱਖ ਅਫਸਰ ਥਾਣਾ ਡਵੀਜਨ ਨੰ. 8 ਜਲੰਧਰ ਦੀ ਪੁਲਿਸ ਟੀਮ ਵੱਲੋਂ ਮਿਤੀ 08.03.2023 ਨੂੰ ਮ੍ਰਿਤਕ ਮਨੋਜ ਯਾਦਵ ਪੁੱਤਰ ਸ਼ਿਵ ਨਰਾਇਣ ਵਾਸੀ ਕੋਟ ਰਾਮ ਦਾਸ ਚੋਗਿਟੀ ਜਲੰਧਰ ਦੇ ਹੋਏ ਕਤਲ ਸਬੰਧੀ ਦਰਜ ਮੁੱਕਦਮਾ ਨੰਬਰ 50 ਮਿਤੀ 09.03.2023 ਅੱਧ 302,148,149 ਭ.ਦ ਥਾਣਾ ਡਵੀਜਨ ਨੰ: 8 ਕਮਿਸ਼ਨਰੇਟ ਜਲੰਧਰ ਵਿੱਚ ਨਾਮਜਦ ਦੋਸ਼ੀਆਂ ਵਿੱਚੋਂ ਇਕ ਦੋਸ਼ੀ ਸੂਰਜ ਪੁੱਤਰ ਪ੍ਰਕਾਸ਼ ਵਾਸੀ ਸਵਰਨ ਪਾਰਕ ਨੇੜੇ ਗੁੱਦਈਪੁਰ ਨਹਿਰ ਪੁਲੀ ਜਲੰਧਰ ਨੂੰ ਫੋਕਲ ਪੁਆਂਇੰਟ ਪਾਰਕ ਤੋਂ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 08.03.2023 ਨੂੰ ਵਕਤ ਕਰੀਬ 4-15 PM ਮੁੱਦਈ ਮੁੱਕਦਮਾ ਕਈਆ ਯਾਦਵ ਟਰਾਂਸਪੋਰਟ ਨਗਰ ਵਿੱਚ ਆਪਣੀ ਰੇਤਾ ਬਜਰੀ ਵਾਲੀ ਗੱਡੀ ਪਾਸ ਖੜਾ ਸੀ ਕਿ ਰਾਜੂ ਉਰਫ ਲੰਗੜਾ ਜੋ ਕਿ ਟਰਾਂਸਪੋਰਟ ਨਗਰ ਵਿਖੇ ਹੀ ਰੇਤਾ ਬਜਰੀ ਦਾ ਕੰਮ ਕਰਦਾ ਹੈ। ਜਿਸ ਨੇ ਉਸ ਦੀ ਮਰਜੀ ਦੇ ਖਿਲਾਫ ਜਾ ਕੇ ਉਸ ਉਪਰ ਰੰਗ ਸੁੱਟ ਦਿੱਤਾ। ਜਿਸ ਦਾ ਉਸ ਵੱਲੋਂ ਵਿਰੋਧ ਕੀਤਾ ਗਿਆ। ਇਨ੍ਹਾਂ ਦਾ ਆਪਸ ਵਿੱਚ ਬੋਲ ਬੁਲਾਵਾਂ ਹੋ ਗਿਆ, ਰਾਜੂ ਉਰਫ ਲੰਗੜਾ ਨੇ ਮੌਕਾ ਪਰ ਸੂਰਜ ਪੁੱਤਰ ਪ੍ਰਕਾਸ਼ ਅਤੇ ਆਕਾਸ਼ ਪੁੱਤਰ ਪ੍ਰਕਾਸ਼ ਵਾਸੀਆਨ ਸਵਰਨ ਪਾਰਕ ਨੇੜੇ ਗੰਦਈਪੁਰ ਨਹਿਰ ਪੁਲੀ ਜਲੰਧਰ ਨੂੰ ਮੌਕਾ ਪਰ ਬੁਲਾ ਲਿਆ, ਰਾਜੂ ਲੰਗੜੇ ਨੇ ਸਮੇਤ 3-4 ਨਾ ਮਾਲੂਮ ਨੌਜਵਾਨਾ ਦੇ ਮ੍ਰਿਤਕ ਦੇ ਚਾਚੇ ਕਈਆਂ ਦੇ ਸਿਰ ਪਰ ਲਕੜੀ ਦੇ ਦਸਤੇ ਦਾ ਵਾਰ ਕਰ ਦਿੱਤਾ ਜੋ ਉਸ ਨੇ ਆਪਣੇ ਬਚਾਓ ਲਈ ਸੱਜੀ ਬਾਹ ਉਂਪਰ ਕੀਤੀ ਤੇ ਉਸ ਦੀ ਬਾਹ ਪਰ ਬਹੁਤ ਜ਼ੋਰ ਦੀ ਸੱਟ ਵਜੀ, ਜਿਸ ਨੂੰ ਵੇਖ ਕੇ ਉਸ ਦਾ ਭਤੀਜਾ ਮਨੋਜ ਯਾਦਵ ਪੁੱਤਰ ਸ਼ਿਵ ਨਰਾਇਣ ਵਾਸੀ ਕੋਟ ਰਾਮ ਦਾਸ ਚੋਗਿੱਟੀ ਜਲੰਧਰ ਉਸ ਦੇ ਬਚਾਓ ਲਈ ਅੱਗੇ ਆਇਆ ਤਾਂ ਰਾਜੂ ਉਰਫ ਲੰਗੜਾ ਨੇ ਆਪਣੇ 3-4 ਨਾ ਮਾਲੂਮ ਸਾਥੀਆ ਨਾਲ ਫੜ ਲਿਆ, ਸੂਰਜ, ਆਕਾਸ਼ ਪੁੱਤਰਾਨ ਪ੍ਰਕਾਸ਼ ਵਾਸੀਆਨ ਉਕਤਾਨ ਨੇ ਉਸ ਦੇ ਭਤੀਜੇ ਪਰ ਕੋਈ ਤੀਖੀ ਚੀਜ ਦੇ ਵਾਰ ਕੀਤੇ। ਜਿਸ ਨਾਲ ਉਸ ਦਾ ਭਤੀਜਾ ਡਿੱਗ ਗਿਆ, ਜੋ ਲੋਕਾਂ ਨੂੰ ਇਕਾਠਾ ਹੁੰਦਾ ਦੇਖ ਕੇ ਹਮਲਾਵਰ ਰਾਜੂ ਲੰਗੜਾ, ਸੂਰਜ, ਆਕਾਸ਼ ਸਮੇਤ 3-4 ਨਾ ਮਾਲੂਮ ਸਾਥੀਆ ਦੇ ਆਪਣੇ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ।

ਦੋਰਾਨੇ ਤਫਤੀਸ਼ ਇਸ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਦੋਸ਼ੀ ਸੂਰਜ ਪੁੱਤਰ ਪ੍ਰਕਾਸ਼ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published.

Back to top button