Punjab

ਜਲੰਧਰ ਬਾਈਪਾਸ ਇਲਾਕੇ ਨੇੜੇ ਚਲਦਾ ਸੀ ਜਿਸਮਫਰੋਸ਼ੀ ਦਾ ਧੰਦਾ, ਪੁਲਸ ਨੇ ਮਾਰਿਆ ਛਾਪਾ

ਜਲੰਧਰ ਬਾਈਪਾਸ ਇਲਾਕੇ ਦੇ ਨੇੜੇ ਚਿੜੀਆ ਘਰ ਨੇੜੇ ਬਣੇ ਜੰਗਲ ਦੇ ਵਿਚ ਜਿਸਮਫਰੋਸ਼ੀ ਦਾ ਨਾਜਾਇਜ਼ ਧੰਦਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਇਲਾਕੇ ਦੇ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਦੇ ਹੱਥ ਤਾਂ ਖਾਲੀ ਰਹੇ ਪਰ ਜਿਸ ਥਾਂ ‘ਤੇ ਇਹ ਨਾਜਾਇਜ਼ ਧੰਦਾ ਚੱਲ ਰਿਹਾ ਸੀ, ਉਥੇ ਬਿਸਤਰੇ ਜ਼ਰੂਰ ਲੱਗੇ ਵਿਖਾਈ ਦਿੱਤੇ। ਪੁਲਿਸ ਦੀ ਆਉਣ ਦੀ ਭਿਣਕ ਇਹ ਨਜਾਇਜ਼ ਕੰਮ ਕਰਨ ਵਾਲਿਆਂ ਨੂੰ ਕਿਵੇਂ ਲੱਗੀ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਜਿਸਮ ਫਿਰੋਸ਼ੀ ਦੇ ਧੰਦਾ ਕਰਨ ਵਾਲਿਆਂ ਨੇ ਪੁਲਿਸ ‘ਤੇ ਵੀ ਉਹਨਾਂ ਨੂੰ ਹਫ਼ਤਾ ਦੇਣ ਦੇ ਦੋਸ਼ ਲਗਾਏ ਸਨ, ਹਾਲਾਂਕਿ ਇਨ੍ਹਾਂ ਇਲਜ਼ਾਮਾਂ ਨੂੰ ਥਾਣਾ ਇੰਚਾਰਜ ਸਲੇਮ ਟਾਬਰੀ ਨਕਾਰਦੇ ਵਿਖਾਈ ਦਿੱਤੇ।

ਸਾਡੀ ਟੀਮ ਦੇ ਮੌਕੇ ‘ਤੇ ਪਹੁੰਚੀ ਥਾਣਾ ਇੰਚਾਰਜ ਸਲੇਮ ਟਾਬਰੀ ਦੀ ਅਗਵਾਈ ਵਿੱਚ ਇਲਾਕੇ ਅੰਦਰ ਛਾਪੇਮਾਰੀ ਚੱਲ ਰਹੀ ਸੀ ਪਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ ਪਰ ਇਕ ਮੋਟਰਸਾਈਕਲ ਸਵਾਰ ਨੂੰ ਪੁਲਿਸ ਜ਼ਰੂਰ ਆਪਣੇ ਨਾਲ ਬਿਠਾ ਕੇ ਲੈ ਗਈ, ਹਾਲਾਂਕਿ ਇਸ ਥਾਂ ‘ਤੇ ਲਗਾਤਾਰ ਲੁੱਟ-ਖੋਹ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ। ਮੌਕੇ ‘ਤੇ ਹੀ ਮਜ਼ਦੂਰ ਦੇ ਇੱਕ ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਜਦੋਂ ਉਹ ਉੱਥੋਂ ਲੰਘ ਰਹੇ ਸਨ ਤਾਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਸਥਾਨ ‘ਤੇ ਜਿਸਮ ਫਿਰੋਸ਼ੀ ਦਾ ਕੰਮ ਚਲਦਾ ਹੈ ਪੰਜ ਤੋਂ ਛੇ ਮਹਿਲਾਵਾਂ ਵੱਲੋਂ ਇਹ ਕੰਮ ਕੀਤਾ ਜਾਂਦਾ ਹੈ। ਇਥੋਂ ਤੱਕ ਕਿ ਉਨ੍ਹਾਂ ਦੇ ਨਾਲ ਕੁਝ ਲੋਕ ਮੌਜੂਦ ਹੁੰਦੇ ਹਨ ਜੋ ਲੁੱਟ ਖੋਹ ਕਰਦੇ ਹਨ।

Leave a Reply

Your email address will not be published.

Back to top button