
ਜਲੰਧਰ ਰੇਲਵੇ ਸਟੇਸ਼ਨ ‘ਤੇ ਡੀ.ਸੀ.ਪੀ. ਜਗਮੋਹਨ ਸਿੰਘ ਨੇ ਪਹੁੰਚ ਕੇ ਬਿਨਾਂ ਇਜਾਜ਼ਤ ਦੇ ਖੁੱਲ੍ਹੀਆਂ ਦੁਕਾਨਾਂ ਮੌਕੇ ‘ਤੇ ਹੀ ਬੰਦ ਕਰਵਾਈਆਂ। ਉਨ੍ਹਾਂ ਪੀ.ਸੀ.ਆਰ. ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਤੇ ਉਨ੍ਹਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਜੇਕਰ ਰਾਤ ਨੂੰ ਬਿਨਾਂ ਮਤਲਬ ਤੋਂ ਕੋਈ ਦੁਕਾਨ ਖੋਲ੍ਹਦਾ ਹੈ ਜਾਂ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ‘ਤੇ ਧਾਰਾ 188 ਲਗਾਈ ਜਾਵੇ।