Punjab
ਜਲੰਧਰ-ਲੁਧਿਆਣਾ ਹਾਈਵੇ ‘ਤੇ ਜ਼ਬਰਦਸਤ ਟੱਕਰ ਜਿਊਂਦੇ ਸੜੇ ਦੋ ਨੌਜਵਾਨ
Heavy collision on Jalandhar-Ludhiana highway killed two young men, high-speed Mercedes collided
ਜਲੰਧਰ-ਲੁਧਿਆਣਾ ਹਾਈਵੇ ‘ਤੇ ਦੇਰ ਰਾਤ ਗੁਰਾਇਆ ਨੇੜੇ ਹੋਏ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਤੇ ਰਾਜਵਿੰਦਰ ਵਜੋਂ ਹੋਈ ਹੈ। ਬਾਈਕ ਸਵਾਰ ਦੋ ਨੌਜਵਾਨ ਗੁਰਾਇਆ ਦੀ ਅੱਟਾ ਨਹਿਰ ਨੇੜੇ ਜਾ ਰਹੇ ਸਨ। ਦੇਰ ਰਾਤ ਇਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਪਿੱਛਿਓਂ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਕਾਰ ਸਵਾਰ ਨੌਜਵਾਨ ਫ਼ਰਾਰ ਹੋ ਗਏ। ਇਸ ਕਾਰਨ ਬਾਈਕ ਦੀ ਟੈਂਕੀ ‘ਚੋਂ ਤੇਲ ਨਿਕਲਣ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ। ਦੋਵੇਂ ਨੌਜਵਾਨ ਜ਼ਿੰਦਾ ਸੜ ਗਏ। ਲੋਕਾਂ ਨੇ ਇਸ ਹਾਦਸੇ ਦੀ ਸ਼ਿਕਾਇਤ ਸਬੰਧਿਤ ਥਾਣੇ ਦੀ ਪੁਲਿਸ ਨੂੰ ਕੀਤੀ ਅਤੇ ਮੌਕੇ ‘ਤੇ ਪਹੁੰਚੇ ਗੁਰਾਇਆ ਥਾਣੇ ਦੇ ਜਾਂਚ ਅਧਿਕਾਰੀ ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।