Punjab

ਵੱਡੀ ਖਬਰ : PRTC ਦੀ ਬੱਸ ਪਲਟੀ, 35 ਸਵਾਰੀਆਂ ਜ਼ਖਮੀ

ਬਠਿੰਡਾ ਪੀ.ਆਰ.ਟੀ.ਸੀ. ਦੀ ਬੱਸ ਪਲਟਣ ਨਾਲ 35 ਸਵਾਰੀਆਂ ਗੰਭੀਰ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਬੱਸ ਮਾਨਸਾ ਤੋਂ ਬਠਿੰਡਾ ਜਾ ਰਹੀ ਸੀ ਅਤੇ ਪਿੰਡ ਕੌਟਫਤਾ ਨੇੜੇ ਬੇਕਾਬੂ ਹੋ ਕੇ ਪਲਟ ਗਈ। ਬੱਸ ਚਾਲਕ ਮੁਤਾਬਕ ਬੱਸ ਦੇ ਅੱਗੇ ਜਾ ਰਹੀ ਇਕ ਥਾਰ ਗੱਡੀ ਨੇ ਕੱਟ ਮਾਰ ਦਿੱਤਾ ਅਤੇ ਦੂਸਰੇ ਪਾਸੇ ਮੋਟਰਸਾਈਕਲ ਜਾ ਰਿਹਾ ਸੀ, ਜਿਸ ਕਾਰਨ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਬੱਸ ਬੇਕਾਬੂ ਹੋ ਗਈ ਅਤੇ ਪਲਟ ਗਈ।

 

 

ਇਸ ਹਾਦਸੇ ਵਿਚ ਬੱਸ ਵਿਚ ਸਵਾਰ ਕਰੀਬ 35 ਸਵਾਰੀਆਂ ਜ਼ਖਮੀ ਹੋ ਗਈਆਂ । ਜ਼ਖ਼ਮੀਆਂ ਨੂੰ ਬਠਿੰਡਾ ਅਤੇ ਮੌੜ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਹੈ।

Back to top button