Uncategorized

ਜਲੰਧਰ ਵਿੱਚ ਨਸ਼ੇ ਵੇਚਣ ਵਾਲਿਆਂ ਤੋਂ ਬਰਾਮਦ ਹੋਈ ਪੁਲਿਸ ਦੇ ਸਟਿੱਕਰ ਵਾਲੀ ਕਾਰ?

*ਜਲੰਧਰ ਵਿੱਚ ਘਰਾਂ ਦੀਆ ਨਿਸ਼ਾਨ ਦੇਹੀਆਂ? ਨਸ਼ੇ ਨੂੰ ਲੈ ਸਵੇਰ ਤੋਂ ਛਾਪੇ ! ਪੁਲਿਸ ਦੇ ਸਟਿੱਕਰ ਵਾਲੀ ਕਾਰ ਆਈ ਹੱਥ?*

ਜਲੰਧਰ ਤੋਂ ਵਿਸ਼ੇਸ਼ ਰਿਪੋਰਟ (3 /3 / 25)

ਅੱਜ ਸਵੇਰੇ ਤੋਂ ਹੀ ਪੰਜਾਬ ਸਰਕਾਰ ਵਲੋਂ ਛੇੜੀ ਨਸ਼ੇ ਵਿਰੁੱਧ ਜੰਗ ਅਧੀਨ CP ਜਲੰਧਰ ਦੀ ਦੇਖ ਰੇਖ ਵਿੱਚ ਨਸ਼ਾ ਤਸਕਰਾਂ ਦੀਆਂ ਭਾਜੜਾਂ ਉਸ ਵੇਲੇ ਲਵਾਈਆਂ ਜਦੋਂ acp ਨਿਰਮਲ ਸਿੰਘ ਪੁਲਿਸ ਪਾਰਟੀਆਂ ਨੂੰ ਲੈ ਕਾਜੀ ਮੰਡੀ ਪੁੱਜੇ। ਨਾਲ ਲੇਡੀਜ ਪੁਲਿਸ ਦੀ ਪਾਰਟੀ ਵੀ ਸੀ ਜਿਨ੍ਹਾਂ ਜਦੋਂ ਇੱਕ ਘਰ ਵਿੱਚ ਛਾਪਾ ਮਾਰਿਆ ਤੇ ਅੰਦਰ ਜਨਾਨੀਆ ਸੀ ਤੇ ਫਿਰ ਜਨਾਨਾ ਪੁਲਿਸ ਨੇ ਸਾਰੀ ਛਾਪਾ ਮਾਰੀ ਵਿੱਚ ਸਹਿਯੋਗ ਦਿੱਤਾ। ਉਥੇ ਇੱਕ ਕਾਰ ਵੀ ਖੜੀ ਸੀ ਜਿਸ ਉੱਪਰ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਸੀ। ਜਿਸ ਨੂੰ ਪੁੱਛਣ ਤੇ ਉਕਤ ਔਰਤਾਂ ਕਿਹਾ ਅਸੀਂ ਅਨਪੜ ਹਾਂ ਮੁੰਡੇ ਨੂੰ ਪਤਾ ਹੋਵੇਗਾ। ਪਰ acp ਨਿਰਮਲ ਸਿੰਘ ਦੇ ਕਹੇ ਅਨੁਸਾਰ ਜਾਂਚ ਜਾਰੀ ਹੈ। ਹਰ ਵਹੀਕਲ ਨੂੰ ਦੇਖਿਆ ਜਾਵੇਗਾ ਕਿ ਕਿਸੇ ਕੇਸ ਵਿੱਚ ਲੋੜੀਂਦਾ ਤਾਂ ਨਹੀਂ। ਜਦੋਂ ਉਹਨਾਂ ਕੋਲੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਡੀਮੋਲਿਸ਼ ਬਾਰੇ ਪੁੱਛਿਆ ਉਹਨਾਂ ਕਿਹਾ ਨਿਸ਼ਾਨਦੇਹੀ ਹੋ ਗਈ ਹੈ ਕਾਰਵਾਈ ਜਲਦੀ ਹੋਵੇਗੀ। ਉਹਨਾਂ ਕਿਹਾ ਕਿਸੇ ਪ੍ਰਕਾਰ ਦਾ ਨਸ਼ਾ ਵੇਚਣ ਵਾਲੇ ਹਾਲਾਂ ਵੀ ਹੱਟ ਜਾਉ ਨਹੀਂ ਤੇ ਉਹ ਦਿਨ ਹੁਣ ਦੂਰ ਨਹੀਂ ਜਦੋਂ ਤੁਸੀਂ ਜੇਲ੍ਹਾਂ ਵਿੱਚ ਹੋਵੋਗੇ। ਜ਼ਾਹਿਰ ਸਰਕਾਰ ਵਲੋਂ ਪਿੱਛਲੇ ਦਿਨੀਂ ਸ਼ੁਰੂ ਕੀਤੀ “ਇੱਕ ਯੁੱਧ ਨਸ਼ਿਆਂ ਵਿਰੁੱਧ ” ਮੁਹਿੰਮ ਨੇ ਪੂਰੇ ਪੰਜਾਬ ਵਿੱਚ ਨਸ਼ੇ ਦੇ ਸੋਦਾਗਰਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਕੇਜਰੀਵਾਲ ਸਾਬਕਾ CM ਦਿੱਲੀ ਤੇ ਕੰਨਵੀਨਰ ਆਮ ਆਦਮੀ ਪਾਰਟੀ ਨੇ ਵੀ ਬਿਆਨ ਦਿੱਤਾ X ਤੇ ਟਵੀਟ ਕਰ ਤੇ ਕਿਹਾ ਨਸ਼ੇ ਦੇ ਸੌਦਾਗਰ ਹੁਣ ਨਹੀਂ ਬਚਣਗੇ। ਪਰ ਆਮ ਪਬਲਿਕ ਦਾ ਕਹਿਣਾ ਅਗਰ ਏ ਕਦਮ ਸਰਕਾਰ ਜਦੋਂ ਬਣੀ ਸੀ ਅਗਰ ਉਦੋਂ ਸ਼ੁਰੂ ਕਰ ਦਿੰਦੇ ਤਾਂ ਪੰਜਾਬ ਦੀ ਜਵਾਨੀ ਵੀਂ ਬਚ ਜਾਣੀ ਸੀ। ਨਾਲ ਦਿੱਲੀ ਦੀ ਗੱਦੀ ਵੀ। ਏ ਆਮ ਲੋਕਾਂ ਦੀ ਸੋਚ ਹੈ। ਪਰ ਨਾਲ ਏ ਵੀਂ ਕਹਿਣਾ ਦੇਰ ਆਏ ਦੁਰੱਸਤ ਆਏ। ਹੁਣ ਦੇਖਦੇ ਅਗਲੇ ਦਿਨਾਂ ਵਿੱਚ ਏ ਕਾਰਵਾਈ ਕੀ ਰੰਗ ਲਿਆਂਦੀ ਹੈ।

Back to top button