ਜਲੰਧਰ ‘ਚ ਏਜੀਆਈ ਸਪੋਰਟਸ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਜਲੰਧਰ ਹਾਈਟਸ-1 ਫੁੱਟਬਾਲ ਗਰਾਊਂਡ ਵਿਖੇ ਕਰਵਾਏ ਗਏ ਫੁੱਟਬਾਲ ਮੁਕਾਬਲੇ ‘ਚ ਹਿੱਸਾ ਲੈਣ ਵਾਲੀ ਟੀਮ ਦੇ ਖਿਡਾਰੀਆਂ ਨੂੰ ਫੁੱਟਬਾਲ ਵੰਡੇ ਗਏ। ਇਹ ਮੁਕਾਬਲਾ 24 ਤੋਂ 28 ਜੁਲਾਈ ਤੱਕ ਚੱਲੇਗਾ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਐੱਮਡੀ ਸੁਖਦੇਵ ਸਿੰਘ ਤੇ ਡਾਇਰੈਕਟਰ ਸਪੋਰਟਸ ਸੁਰਿੰਦਰ ਭਾਂਬਰੀ ਨੇ ਦੱਸਿਆ ਕਿ ਮੈਚਾਂ ਦੇ ਡਰਾਅ ਤੇ ਸ਼ਡਿਊਲ ਨੂੰ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਕਪਤਾਨਾਂ ਦੀ ਹਾਜ਼ਰੀ ‘ਚ ਅੰਤਿਮ ਰੂਪ ਦਿੱਤਾ ਗਿਆ ਹੈ, ਇਹ ਮੈਚ ਦਿਨ ਤੇ ਰਾਤ ਦੇ ਸਮੇਂ ਸ਼ਾਮ 5 ਵਜੇ ਤੋਂ ਫਲੱਡ ਲਾਈਟਾਂ ਹੇਠ ਖੇਡੇ ਜਾਣਗੇ। ਮੁਕਾਬਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਹ ਮੁਕਾਬਲਾ ਰਾਊਂਡ ਰੋਬਿਨ ਫਾਰਮੈਟ ‘ਚ ਖੇਡਿਆ ਜਾਵੇਗਾ ਤੇ ਸਾਰੀਆਂ ਟੀਮਾਂ ਇਕ ਦੂਜੇ ਨਾਲ ਖੇਡਣਗੀਆਂ। ਮੈਚ 10 ਮਿੰਟ ਦੇ ਅੰਤਰਾਲ ਨਾਲ 20 ਮਿੰਟ ਦੇ ਦੋ ਹਾਫ ‘ਚ ਖੇਡੇ ਜਾਣਗੇ। 24 ਜੁਲਾਈ ਨੂੰ ਮੈਚ ਜਲੰਧਰ ਹਾਈਟਸ 1 ਐੱਫ ਬਨਾਮ ਜਲੰਧਰ ਹਾਈਟਸ 2, ਸਕਾਈ ਗਾਰਡਨ ਐੱਫ ਟੀਨ ਬਨਾਮ ਸਮਾਰਟ ਹੋਮਜ਼, ਜਲੰਧਰ ਹਾਈਟਸ 1 ਬਨਾਮ ਅਰਬਾਨਾ ਐੱਫ ਟੀਮ ਵਿਚਕਾਰ ਖੇਡਿਆ ਜਾਵੇਗਾ। 25 ਨੂੰ ਜਲੰਧਰ ਹਾਈਟਸ-ਡੀਓਐੱਫ ਬਨਾਮ ਤੇ ਸਕਾਈ ਗਾਰਡਨ, ਜਲੰਧਰ ਹਾਈਟਸ-1 ਬਨਾਮ ਸਮਾਰਟ ਹੋਮ, ਜਲੰਧਰ ਹਾਈਟਸ 2 ਬਨਾਮ ਅਰਬਾਨਾ ਵਿਚਕਾਰ ਖੇਡਿਆ ਜਾਵੇਗਾ। 26 ਨੂੰ ਅਰਬਾਨਾ ਐੱਫ ਬਨਾਮ ਸਮਾਰਟ ਹੋਮਜ਼, ਜਲੰਧਰ ਹਾਈਟਸ-1 ਬਨਾਮ ਸਕਾਈ ਗਾਰਡਨ, ਜਲੰਧਰ ਹਾਈਟਸ-2 ਬਨਾਮ ਸਮਾਰਟ ਹੋਮ ਵਿਚਕਾਰ ਖੇਡਿਆ ਜਾਵੇਗਾ। 27 ਨੂੰ ਅਰਬਾਨਾ ਐੱਫ ਟੀਮ ਬਨਾਮ ਸਕਾਈ ਗਾਰਡਨ ਵਿਚਕਾਰ ਖੇਡਿਆ ਜਾਵੇਗਾ। 28 ਜੁਲਾਈ 2023 ਨੂੰ ਫਾਈਨਲ ਮੈਚ ਖੇਡਿਆ ਜਾਵੇਗਾ।