
ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਪ੍ਰਾਜੈਕਟ ਤਹਿਤ ਕਰਤਾਰਪੁਰ-ਕਪੂਰਥਲਾ ਰੋਡ ’ਤੇ ਪਿੰਡ ਬਿਸਰਾਮਪੁਰ ’ਚ ਬੋਰਿੰਗ ਮਸ਼ੀਨ ਠੀਕ ਕਰਨ ਲਈ ਬੋਰ ’ਚ ਉਤਰਨ ਦੌਰਾਨ ਮਿੱਟੀ ਡਿੱਗਣ ਨਾਲ ਦੱਬੇ ਗਏ ਮਕੈਨਿਕ ਸੁਰੇਸ਼ ਨੂੰ ਨਹੀਂ ਬਚਾਇਆ ਨਹੀਂ ਜਾ ਸਕਿਆ। ਬਚਾਅ ਕਾਰਜਾਂ ’ਚ ਲੱਗੀ ਐੱਨਡੀਆਰਐੱਫ ਦੀ ਟੀਮ 45 ਘੰਟੇ ਬਾਅਦ ਸੁਰੇਸ਼ ਦੀ ਲਾਸ਼ ਹੀ ਬਾਹਰ ਕੱਢ ਸਕੀ।
ਮਿਲੀ ਜਾਣਕਾਰੀ ਮੁਤਾਬਕ ਸੁਰੇਸ਼ ਦੇ ਸਰੀਰ ’ਚੋਂ ਬਦਬੂ ਆ ਰਹੀ ਸੀ, ਜਿਸ ਕਾਰਨ ਫਰਨੈਲ ਪਾ ਕੇ ਉਸ ਦੀ ਲਾਸ਼ ਪੈਕ ਕਰ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਗਈ। ਹਾਲਾਂਕਿ ਨਾ ਤਾਂ ਕੰਪਨੀ ਤੇ ਨਾ ਡਾਕਟਰਾਂ ਨੇ ਸੁਰੇਸ਼ ਦੀ ਮੌਤ ਬਾਰੇ ਕੋਈ ਪੁਸ਼ਟੀ ਕੀਤੀ ਹੈ।