India

ਜਲੰਧਰ : NIA ਨੇ ਹਰਦੀਪ ਨਿੱਝਰ ਦੀ ਘਰ ‘ਤੇ ਚਿਪਕਾਇਆ ਨੋਟਿਸ, ਖਾਲਿਸਤਾਨੀ ਪੰਨੂੰ ਦੀਆਂ ਜਾਇਦਾਦਾਂ ਜ਼ਬਤ

ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਦਾ ਕਾਰਨ ਬਣੇ ਅੱਤਵਾਦੀ ਹਰਦੀਪ ਨਿੱਝਰ ਦੇ ਜਲੰਧਰ ਸਥਿਤ ਘਰ ‘ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਨੋਟਿਸ ਚਿਪਕਾਇਆ ਹੈ। ਅੱਤਵਾਦੀ ਹਰਦੀਪ ਸਿੰਘ ਨਿੱਝਰ ਪੰਜਾਬ ਵਿੱਚ ਟਾਰਗੈੱਟ ਕਿਲਿੰਗ ਦਾ ਮਾਸਟਰਮਾਈਂਡ ਸੀ। ਉਸ ਨੇ ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਕਤਲ ਅਤੇ ਸ਼ਿੰਗਾਰ ਸਿਨੇਮਾ ਬਲਾਸਟ ਕੇਸ ਦਾ ਤਾਣਾ-ਬਾਣਾ ਬੁਣਿਆ ਸੀ।

NIA ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂੰ ਉਤੇ ਵੱਡੀ ਕਾਰਵਾਈ ਕਰਦਿਆਂ ਉਸਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਗਰਮ ਖਿਆਲੀ ਤੇ ਖਾਲਿਸਤਾਨੀ ਸਮਰਥਕ ਪੰਨੂੰ ਖਿਲਾਫ UAPA ਤਹਿਤ ਕਾਰਵਾਈ ਕੀਤੀ ਗਈ ਹੈ।

ਇਸਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਚੰਡੀਗੜ੍ਹ ਤੇ ਅੰਮ੍ਰਿਤਸਰ ਵਿਚ ਉਸਦੀ ਜਾਇਦਾਦਾਂ ਨੂੰ ਸੀਲ ਕੀਤਾ ਗਿਆ ਹੈ।

Leave a Reply

Your email address will not be published.

Back to top button