
ਅਮਰੀਕਾ ‘ਚ ਟੇਕਿੰਗ ਆਫ ਕਰ ਰਹੇ ਜਹਾਜ਼ ‘ਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਫਲਾਈਟ ‘ਚ ਸਵਾਰ ਯਾਤਰੀਆਂ ਨੇ ਸੱਪ ਦੇਖਿਆ। ਜਹਾਜ਼ ‘ਚ ਸਵਾਰ ਯਾਤਰੀਆਂ ਨੇ ਅਚਾਨਕ ਫਰਸ਼ ‘ਤੇ ਇਕ ਵੱਡੇ ਸੱਪ ਨੂੰ ਰੇਂਗਦੇ ਦੇਖਿਆ, ਜਿਸ ਤੋਂ ਬਾਅਦ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 2038 ਫਲੋਰਿਡਾ ਟੈਂਪਾ ਸਿਟੀ ਤੋਂ ਨਿਊ ਜਰਸੀ ਜਾ ਰਹੀ ਸੀ ਜਦੋਂ ਯਾਤਰੀਆਂ ਨੇ ਇੱਕ ਸੱਪ ਦੇਖਿਆ। ਸੱਪ ਨੂੰ ਦੇਖ ਕੇ ਯਾਤਰੀਆਂ ਨੇ ਤੁਰੰਤ ਚਾਲਕ ਦਲ ਨੂੰ ਸੂਚਿਤ ਕੀਤਾ। ਇਸ ਘਟਨਾ ਨਾਲ ਸਾਰੇ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਹਾਜ਼ ਦੇ ਪਾਇਲਟ ਨੇ ਤੁਰੰਤ ਜਹਾਜ਼ ਨੂੰ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਿਆ ਅਤੇ ਸੱਪ ਨੂੰ ਫੜਨ ਲਈ ਮਾਹਿਰਾਂ ਨੂੰ ਬੁਲਾਇਆ। ਨਿਊਯਾਰਕ ਅਤੇ ਨਿਊਜਰਸੀ ਦੀ ਪੋਰਟ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਅੱਡੇ ਦੇ ਜੰਗਲੀ ਜੀਵ ਸੰਚਾਲਨ ਸਟਾਫ ਅਤੇ ਪੋਰਟ ਅਥਾਰਟੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਯੂਨਾਈਟਿਡ ਏਅਰਲਾਈਨਜ਼ ਫਲਾਈਟ 2038 ਤਕ ਪਹੁੰਚ ਕੀਤੀ ਅਤੇ ਤੁਰੰਤ ਗਾਰਟਰ ਸੱਪ ਨੂੰ ਫੜ ਲਿਆ। ਬਾਅਦ ਵਿਚ ਉਸ ਨੂੰ ਜੰਗਲ ਵਿਚ ਛੱਡ ਦਿੱਤਾ ਗਿਆ।