
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਥਾਪੇ ਗਏ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਆਪਣੀ ਦਸਤਾਰਬੰਦੀ ਤੋਂ ਬਾਅਦ ਹੀ ਤਿੱਖੀ ਸ਼ਬਦਾਵਲੀ ਵਰਤਦੇ ਵਿਖਾਈ ਦੇ ਰਹੇ ਹਨ। ਪੰਜਾਬ ਵਿੱਚ ਸਭ ਤੋਂ ਵੱਧ ਭਖਵੇਂ ਮੁੱਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ‘ਤੇ ਉਨ੍ਹਾਂ ਤਿੱਖੀ ਪ੍ਰਤੀਕਿਿਰਆ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਜੋ ਵੀ ਬੇਅਦਬੀ ਕਰੇਗਾ, ਉਸ ਨੂੰ ਅਸੀਂ ਖੁਦ ਸੋਧਾ ਲਾਵਾਂਗੇ। ਬੇਅਦਬੀ ਕਰਨ ਵਾਲੇ ਨੂੰ ਅਸੀਂ ਖੁਦ ਸਜ਼ਾ ਦੇਵਾਂਗੇ ਅਤੇ ਬੇਅਦਬੀ ਕਰਨ ਵਾਲੇ ਨੂੰ ਪੁਲਿਸ ਹਵਾਲੇ ਨਹੀਂ ਕੀਤਾ ਜਾਵੇਗਾ।
ਅੰਮ੍ਰਿਤਪਾਲ ਸਿੰਘ ਦਾ ਇਹ ਬਿਆਨ ਇਸ ਸਬੰਧ ਵਿੱਚ ਬਹੁਤ ਮਹੱਤਵਪੂਰਨ ਹੈ ਕਿ ਪਿਛਲੇ ਸਮੇਂ ਦੋਰਾਨ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਉਸ ਨੇ ਕਿਹਾ ਕਿ ਹੁਣ ਬੇਅਦਬੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਿਹੜਾ ਵੀ ਬੇਅਦਬੀ ਕਰਦਾ ਫੜਿਆ ਗਿਆ ਉਸ ਨੂੰ ਪੁਲਿਸ ਹਵਾਲੇ ਕਰਨ ਦੀ ਥਾਂ ਮੌਕੇ ‘ਤੇ ਹੀ ਸੋਧਾ ਲਾਇਆ ਜਾਵੇਗਾ।