
ਮੁੰਡੇ ਨੇ ਚਾੜ੍ਹ’ਤਾ ਹੋਰ ਹੀ ਚੰਨ : ਮੱਝਾਂ ਦੇ ਦੁੱਧ ਦੇਣ ਵਾਲੇ ਟੀਕੇ ਲਾ ਕੇ ਚੋਰੀ ਚੋਂਦਾ ਸੀ ਦੁੱਧ
ਬਠਿੰਡਾ ਦੇ ਪਰਸਰਾਮ ਨਗਰ ਵਿੱਚ ਲੋਕਾਂ ਨੇ ਇਕ ਦੁੱਧ ਚੋਰ ਨੂੰ ਫੜਿਆ ਹੈ। ਉਹ ਬੜੀ ਚਲਾਕੀ ਨਾਲ ਰਾਤ ਨੂੰ ਦੁੱਧ ਚੋਰੀ ਕਰਦਾ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।
ਇਹ ਨੌਜਵਾਨ ਲੋਕਾਂ ਦੇ ਘਰਾਂ ਵਿੱਚ ਰੱਖੀਆਂ ਮੱਝਾਂ ਦਾ ਦੁੱਧ ਚੋਰੀ ਕਰਦਾ ਸੀ। ਦਰਅਸਲ, ਇਹ ਨੌਜਵਾਨ ਰਾਤ ਨੂੰ ਮੱਝਾਂ ਨੂੰ ਟੀਕਾ ਲਗਾ ਕੇ ਦੁੱਧ ਚੋਂਦਾ ਸੀ। ਲੋਕਾਂ ਨੇ ਉਸ ਨੂੰ ਦੁੱਧ ਸਮੇਤ ਰੰਗੇ ਹੱਥੀਂ ਫੜ ਲਿਆ ਹੈ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਹੈ।