PunjabIndiaPolitics

ਮਹਿਲਾ ਥਾਣੇਦਾਰ ਨੇ ਬੇਰੁਜ਼ਗਾਰਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ 20 ਲੱਖ ਠੱਗੇ , FIR ਦਰਜ

ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ‘ਚ ਇਕ ਮਹਿਲਾ ਸਬ ਇੰਸਪੈਕਟਰ ਇੰਦੂ ਇਵਨੇ (Police Sub Inspector Indu Evene) ਉਤੇ ਆਪਣੇ ਕਥਿਤ ਪਤੀ ਤਰੁਣ ਸ਼ਰਮਾ ਨਾਲ ਮਿਲ ਕੇ ਕਈ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ‘ਤੇ 20 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ।

ਪੀੜਤਾ ਦੀ ਰਿਪੋਰਟ ‘ਤੇ ਸਬ-ਇੰਸਪੈਕਟਰ ਅਤੇ ਉਸ ਦੇ ਕਥਿਤ ਪਤੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਬ ਇੰਸਪੈਕਟਰ ਇੰਦੂ ਇਵਨੇ ਮੰਦਸੌਰ ਜ਼ਿਲ੍ਹੇ ਦੇ ਸ਼ਾਮਗੜ੍ਹ ਥਾਣੇ ਵਿੱਚ ਤਾਇਨਾਤ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਸ਼ਾਮਗੜ੍ਹ ਥਾਣਾ ਖੇਤਰ ਦੇ ਭਟੂਨੀ ਪਿੰਡ ਦੇ ਰਹਿਣ ਵਾਲੇ ਰਿੰਕੇਸ਼ ਪਾਟੀਦਾਰ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਮਹਿਲਾ ਸਬ-ਇੰਸਪੈਕਟਰ ਇੰਦੂ ਨਾਲ ਉਦੋਂ ਹੋਈ ਜਦੋਂ ਉਹ ਚੰਦਵਾਸਾ ਚੌਕੀ ਦੀ ਇੰਚਾਰਜ ਸੀ। ਉਸ ਸਮੇਂ ਰਿੰਕੇਸ਼ ਦੀ ਮੋਬਾਈਲ ਦੀ ਦੁਕਾਨ ਸੀ। ਸਬ-ਇੰਸਪੈਕਟਰ ਇੰਦੂ ਨੇ ਰਿੰਕੇਸ਼ ਨੂੰ ਦੱਸਿਆ ਹੈ ਕਿ ਤਰੁਣ ਸ਼ਰਮਾ ਉਸ ਦਾ ਪਤੀ ਹੈ ਅਤੇ ਉਸ ਦੀ ਚੰਗੀ ਜਾਣ-ਪਛਾਣ ਹੈ।

ਉਸ ਦੇ ਪਤੀ ਡਾਕਖਾਨੇ ਅਤੇ ਮਹਿਲਾ ਬਾਲ ਵਿਕਾਸ ਵਿੱਚ ਸਰਕਾਰੀ ਨੌਕਰੀ ਲਗਵਾ ਰਹੇ ਹਨ। ਇਸ ‘ਤੇ ਰਿੰਕੇਸ਼ ਨੇ ਉਸ ਨੂੰ ਨੌਕਰੀ ਲਈ ਪੈਸੇ ਦੇ ਦਿੱਤੇ। ਬਾਅਦ ਵਿਚ ਉਸ ਨੇ ਆਪਣੇ ਜਾਣਕਾਰ ਕਈ ਲੋਕਾਂ ਤੋਂ ਵੀ ਪੈਸੇ ਦਿਵਾਏ। ਸਬ-ਇੰਸਪੈਕਟਰ ਇੰਦੂ ਇਵਨੇ ਅਤੇ ਤਰੁਣ ਸ਼ਰਮਾ ਨੇ ਉਨ੍ਹਾਂ ਲੋਕਾਂ ਤੋਂ ਕਰੀਬ 20 ਲੱਖ ਰੁਪਏ ਟਰਾਂਸਫਰ ਕਰਵਾ ਲਏ।

ਉਸ ਤੋਂ ਬਾਅਦ ਮੁਲਜ਼ਮ ਮਹਿਲਾ ਸਬ-ਇੰਸਪੈਕਟਰ ਇੰਦੂ ਅਤੇ ਉਸ ਦੇ ਸਾਥੀ ਤਰੁਣ ਸ਼ਰਮਾ ਨੇ ਉਨ੍ਹਾਂ ਨੂੰ ਨੌਕਰੀ ਦਾ ਜੁਆਇਨਿੰਗ ਲੈਟਰ ਵੀ ਦਿੱਤਾ ਹੈ। ਪਰ ਜਦੋਂ ਉਹ ਉਥੇ ਗਏ ਤਾਂ ਪਤਾ ਲੱਗਾ ਕਿ ਉਹ ਸਾਰੇ ਪੱਤਰ ਫਰਜ਼ੀ ਹਨ। ਇਸ ‘ਤੇ ਜਦੋਂ ਉਸ ਨੇ ਇੰਦੂ ਤੋਂ ਪੈਸੇ ਵਾਪਸ ਮੰਗੇ ਤਾਂ ਪਹਿਲਾਂ ਤਾਂ ਉਹ ਟਾਲ-ਮਟੋਲ ਕਰਦੀ ਰਹੀ। ਬਾਅਦ ‘ਚ ਜਦੋਂ ਉਹ ਦੇਵਾਸ ਜ਼ਿਲੇ ਦੇ ਬਾਗਲੀ ‘ਚ ਪੈਸੇ ਲੈਣ ਲਈ ਗਿਆ ਤਾਂ ਉਥੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

Related Articles

Leave a Reply

Your email address will not be published.

Back to top button