Punjab
ਟਰੱਕ ਯੂਨੀਅਨ ਦੇ ਪ੍ਰਧਾਨ ਦੀ ਘਰ ‘ਚ ਹੀ ਗੋਲੀਆਂ ਮਾਰ ਕੇ ਹੱਤਿਆ
Truck union president shot dead in his home
ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਉਰਫ਼ ਡੀਸੀ ਖਰੋੜ (32) ਵਾਸੀ ਦੁੱਲਟ ਪੱਤੀ ਦਿੜ੍ਹਬਾ ਦੀ ਅੱਜ ਸ਼ਾਮ ਉਸ ਦੇ ਘਰ ‘ਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਗੋਲੀਆਂ ਲੱਗਣ ਤੋਂ ਤੁਰੰਤ ਬਾਅਦ ਸੁਖਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਦਾ ਕੁੱਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਥਾਣਾ ਦਿੜ੍ਹਬਾ ਦੇ ਐੱਸਐੱਚਓ ਦਰਸ਼ਨ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਵਾਸੀ ਦਿੜ੍ਹਬਾ ਦੇ ਦੋ ਲੜਕਿਆਂ ਹਰਜਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਡੀਸੀ ਵਿਚਾਲੇ ਝਗੜਾ ਚੱਲਦਾ ਸੀ ਜਿਸ ਨੂੰ ਨਿਬੇੜਨ ਲਈ ਜਰਨੈਲ ਸਿੰਘ ਦੀਆਂ ਧੀਆਂ ਅਤੇ ਹੋਰ ਰਿਸ਼ਤੇਦਾਰ ਇਕੱਠੇ ਹੋਏ ਸਨ। ਇਸੇ ਦੌਰਾਨ ਸੁਖਵਿੰਦਰ ਸਿੰਘ ਨੇ ਬੰਦੂਕ ਚੁੱਕ ਲਈ, ਜਿਸ ਨੂੰ ਹਰਜਿੰਦਰ ਸਿੰਘ ਨੇ ਖੋਹ ਲਿਆ ਤੇ ਉਹ ਉਸ ਦੀ (ਸੁਖਵਿੰਦਰ) ਦੀ ਛਾਤੀ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਿਆ।