
ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ ਇਸ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ। ਹੁਣ ਇਸੇ ਕੜੀ ਵਿੱਚ ਕੰਪਨੀ ਦਾ ਲੋਗੋ ਵੀ ਬਦਲਿਆ ਗਿਆ ਹੈ। ਟਵਿੱਟਰ ਦੀ ਹੋਂਦ ਦੇ ਬਾਅਦ ਤੋਂ ਇਸਦਾ ਲੋਗੋ ਇੱਕ ਨੀਲੇ ਪੰਛੀ (ਬਲੂ ਬਰਡ) ਵਜਂ ਦੇਖਿਆ ਗਿਆ ਸੀ, ਪਰ ਹੁਣ ਇਹ ਗਾਇਬ ਹੋ ਗਿਆ ਹੈ, ਅਤੇ ਕ੍ਰਿਪਟੋਕਰੰਸੀ ਡੋਜਕੋਇਨ ਦਾ ਲੋਗੋ ਸੋਮਵਾਰ ਦੇਰ ਸ਼ਾਮ ਤੋਂ ਦਿਖਾਈ ਦੇ ਰਿਹਾ ਹੈ।

ਦੱਸ ਦੇਈਏ ਕਿ ਐਲੋਨ ਮਸਕ Dogecoin ਨੂੰ ਸਪੋਰਟ ਕਰਦੇ ਹਨ, ਜੋ ਕਿ ਇੱਕ ਮੀਮ ਕ੍ਰਿਪਟੋਕਰੰਸੀ ਹੈ। ਇਸ ਦੇ ਲੋਗੋ ਵਿੱਚ ਦਿਖਾਈ ਦੇਣ ਵਾਲਾ ਕੁੱਤਾ ਸ਼ਿਬਾ ਇਨੂ ਪ੍ਰਜਾਤੀ ਦਾ ਹੈ।
ਲੋਗੋ ‘ਚ ਇਹ ਬਦਲਾਅ ਫਿਲਹਾਲ ਸਿਰਫ ਟਵਿੱਟਰ ਦੇ ਵੈੱਬ ਪੇਜ ‘ਤੇ ਹੀ ਦਿਖਾਈ ਦੇ ਰਿਹਾ ਹੈ ਅਤੇ ਟਵਿੱਟਰ ਦੇ ਮੋਬਾਈਲ ਐਪ ‘ਤੇ ਬਲੂ ਬਰਡ ਹੀ ਦਿਸ ਰਹੀ ਹੈ। ਫਿਲਹਾਲ ਇਹ ਨਹੀਂ ਪਤਾ ਹੈ ਕਿ ਇਸ ਨੂੰ ਅਧਿਕਾਰਤ ਲੋਗੋ ਬਣਾਇਆ ਗਿਆ ਹੈ ਜਾਂ ਕਿ ਇਹ ਅਸਥਾਈ ਹੈ।

ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐਲਨ ਮਸਕ ਨੇ ਇਸ ਨਾਲ ਜੁੜਿਆ ਇੱਕ ਟਵੀਟ ਵੀ ਕੀਤਾ ਹੈ, ਜਿਸ ਵਿੱਚ ਇੱਕ ਫੋਟੋ ਵੀ ਸ਼ੇਅਰ ਕੀਤੀ ਗਈ ਹੈ। ਇਸ ਫੋਟੋ ‘ਚ ਦੇਖਿਆ ਜਾ ਸਕਦਾ ਹੈ ਕਿ ਡਰਾਈਵਿੰਗ ਸੀਟ ‘ਤੇ ਡੌਜਕੋਇਨ ਦੇ ਨਾਸ਼ਾਨ ਵਾਲਾ ਕੁੱਤਾ ਬੈਠਾ ਹੈ ਅਤੇ ਟ੍ਰੈਫਿਕ ਪੁਲਿਸ ਵਾਲੇ ਹੱਥ ਲਾਇਸੈਂਸ ਫੜਿਆ ਹੋਇਆ ਹੈ, ਜਿਸ ‘ਤੇ ‘ਬਲੂ ਬਰਡ’ ਦੀ ਫੋਟੋ ਲੱਗੀ ਹੋਈ ਹੈ। ਫੋਟੋ ਵਿੱਚ ਕੁੱਤਾ ਇਹ ਕਹਿ ਰਿਹਾ ਹੈ, ਇਹ ਪੁਰਾਣੀ ਫੋਟੋ ਹੈ।