ਟੀਮ ਇੰਡੀਆ ਨੇ ਤੀਜੇ ਵਨਡੇ ਵਿਚ ਨਿਊਜ਼ੀਲੈਂਡ ਨੂੰ 90 ਦੌੜਾਂ ਤੋਂ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ ਵਿਚ 3-0 ਤੋਂ ਕਲੀਨ ਸਵੀਪ ਕਰ ਲਿਆ ਹੈ। ਇਸ ਦਾ ਮਤਲਬ ਕਿ ਭਾਰਤੀ ਟੀਮ ਹੁਣ ਵਨਡੇ ਕ੍ਰਿਕਟ ਵਿਚ ਦੁਨੀਆ ਦੀ ਨੰਬਰ-1 ਟੀਮ ਵੀ ਬਣ ਗਈ ਹੈ। ਟੀ-20 ਵਿਚ ਅਸੀਂ ਪਹਿਲਾਂ ਤੋਂ ਨੰਬਰ-1 ਹੈ। ਟੈਸਟ ਵਿਚ ਸਾਡੀ ਰੈਕਿੰਗ ਨੰਬਰ-2 ਹੈ।
ਭਾਰਤ ਨੇ ਤੀਜੀ ਵਾਰ ਨਿਊਜ਼ੀਲੈਂਡ ਨੂੰ ਵਨਡੇ ਵਿਚ ਕਲੀਨ ਸਵੀਪ ਕੀਤਾ ਹੈ। ਉਸ ਨੇ 1988 ਤੇ 2010 ਵਿਚ ਵੀ ਅਜਿਹਾ ਕੀਤਾ ਸੀ। ਭਾਰਤ ਨੇ ਲਗਾਤਾਰ 7ਵਾਂ ਵਨਡੇ ਮੈਚ ਵੀ ਜਿੱਤਿਆ ਹੈ। ਇੰਦੌਰ ਦੇ ਹੋਲਕਰ ਮੈਦਾਨ ਵਿਚ ਭਾਰਤ ਨੇ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 385/9 ਦਾ ਸਕੋਰ ਬਣਾਇਆ। ਗਿੱਲ ਨੇ 78 ਗੇਂਦਾਂ ‘ਤੇ 112 ਦੌੜਾਂ ਬਣਾਈਆਂ ਜਦੋਂ ਕਿ ਰੋਹਿਤ ਨੇ 85 ਗੇਂਦਾਂ ‘ਤੇ 101 ਦੌੜਾਂ ਬਣਾਈਆਂ।