
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਕਸਾਰਾ ਘਾਟ ਪਹਾੜੀ ਖੇਤਰ ਵਿੱਚ ਇੱਕ ਦੁੱਧ ਦਾ ਟੈਂਕਰ 200 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਿਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ।ਪੁਲਿਸ ਨੇ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਸ ਅਧਿਕਾਰੀਆਂ ਮੁਤਾਬਕ ਪਹਿਲੀ ਨਜ਼ਰ ‘ਚ ਇਹ ਜਾਪਦਾ ਹੈ ਕਿ ਟੈਂਕਰ ਮੁੰਬਈ ਵੱਲ ਜਾ ਰਿਹਾ ਸੀ ਕਿ ਅਚਾਨਕ ਮੋੜ ਆਉਣ ‘ਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਰੱਖੜੀ ਤਿਉਹਾਰ ਤੇ ਸੜਕ ਹਾਦਸੇ ‘ਚ ਇਕਲੌਤੇ ਭਰਾ ਦੀ ਮੌਤ
ਠਾਣੇ ਦਿਹਾਤੀ ਪੁਲਿਸ ਮੁਤਾਬਕ ਟੈਂਕਰ ਨਾਸਿਕ ਜ਼ਿਲ੍ਹੇ ਦੇ ਸਿੰਨਾਰ ਤੋਂ ਮੁੰਬਈ ਵੱਲ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਬਚਾਅ ਅਤੇ ਆਫਤ ਪ੍ਰਬੰਧਨ ਟੀਮ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਭਾਰੀ ਬਰਸਾਤ ਵਿਚਾਲੇ ਰੱਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ।