ਜਲੰਧਰ / ਐਸ ਐਸ ਚਾਹਲ
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਇੰਟਰ ਜ਼ੋਨਲ ਯੂਥ ਫੈਸਟੀਵਲ ਦੀ ਓਵਰਆਲ ਟ੍ਰਾਫੀ ਜਲੰਧਰ ਦੇ ਡੀ.ਏ.ਵੀ.ਇੰਸਟੀਟਿਊਟ ਆਫ਼ ਇੰਜੀਨਿਅਰਿੰਗ ਐਂਡ ਟੈਕਨੋਲਾਜੀ (ਡੇਵੀਅਟ ਜਲੰਧਰ) ਦੇ ਨਾਂ ਰਹੀ ਹੈ! ਫਸਟ ਰਨਰਅਪ ਟ੍ਰਾਫੀ ਉਪਰ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲੇਜ ਲੁਧਿਆਣਾ (ਜੀ.ਐਨ.ਈ ਲੁਧਿਆਣਾ) ਨੇ ਜਿੱਤ ਹਾਸਿਲ ਕੀਤੀ! ਤਿੰਨ ਦਿਨ ਤਕ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਖੇ ਚੱਲੇ ਇੰਟਰ ਜ਼ੋਨਲ ਯੂਥ ਫੈਸਟੀਵਲ ਦੇ ਨਤੀਜ਼ੇ ਸ਼ੁਕਰਵਾਰ ਦੇਰ ਸ਼ਾਮ ਘੋਸ਼ਿਤ ਕੀਤੇ ਗਏ! ਨਤੀਜ਼ੇ ਘੋਸ਼ਿਤ ਹੋਣ ਸਮੇਂ ਆਡੀਟੋਰੀਅਮ ਵਿੱਚ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਭਾਰੀ ਤੇ ਜੋਸ਼ ਭਰਪੂਰ ਇਕੱਠ ਮੌਜੂਦ ਰਿਹਾ! ਜਿਵੇਂ ਹੀ ਨਤੀਜ਼ੇ ਘੋਸ਼ਿਤ ਕੀਤੇ ਗਏ ਆਡੀਟੋਰੀਅਮ ਤਾੜੀਆਂ, ਵਿਸਲਾਂ ਤੇ ਢੋਲ ਦੀਆਂ ਥਾਪਾਂ ਨਾਲ ਗੂੰਜ ਉਠਿਆ! ਮਾਹੌਲ ਇੰਝ ਸੀ ਜਿਵੇਂ ਮਹੀਨੇ ਭਰ ਦੀ ਭਰਪੂਰ ਮਿਹਨਤ ਨੂੰ ਅੱਜ ਸਫ਼ਲਤਾ ਤੇ ਮੁਕਾਮ ਮਿਲਿਆ ਹੋਵੇ! ਪ੍ਰਤੀਭਾਗੀ, ਉਹਨਾਂ ਦੇ ਮੈਂਟੋਰ ਤੇ ਟੀਮਾਂ ਭਾਵੁਕ ਸਨ ਤੇ ਖੁਸ਼ੀ ਦੇ ਹੰਝੂ ਤੇ ਜੋਸ਼ ਭਰਪੂਰ ਅਵਾਜ਼ਾਂ ਆਡੀਟੋਰੀਅਮ ਦਾ ਹਿੱਸਾ ਸਨ! ਯੂਨੀਵਰਸਿਟੀ ਦੇ ਡੀਨ ਆਰ ਐਂਡ ਡੀ ਡਾ.ਹਿਤੇਸ਼ ਸ਼ਰਮਾਂ ਤੇ ਹੋਰ ਅਧਿਕਾਰੀਆਂ ਵੱਲੋਂ ਵਿਜੇਤਾ ਟੀਮਾਂ ਨੂੰ ਟ੍ਰਾਫੀਆਂ ਭੇਂਟ ਕੀਤੀਆਂ ਗਈਆਂ!
ਬਾਕੀ ਓਵਰਆਲ ਇਵੇਂਟ ਵਾਈਜ਼ ਨਤੀਜ਼ਿਆਂ ਵਿਚੋਂ ਮਿਊਜ਼ਿਕ ਮੁਕਾਬਲਿਆਂ ਦਾ ਵਿਜੇਤਾ ਸੀਟੀ ਇੰਸਟੀਟਿਊਟ ਆਫ ਇੰਜੀਨੀਅਰਿੰਗ, ਮੈਨੇਜਮੈਂਟ ਐਂਡ ਟੈਕਨੋਲੋਜੀ ਸ਼ਾਹਪੁਰ (ਕੋਡ ਲੋਟਸ) ਰਿਹਾ! ਡਾਂਸ ਵਿਚ ਜੀ.ਐਨ.ਈ ਲੁਧਿਆਣਾ (ਕੋਡ ਗੁਲਬਹਾਰ) ਵਿਜੇਤਾ ਰਿਹਾ!