
ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਵਿਆਹ ਕਰਵਾ ਕੇ ਪਰਤ ਰਹੇ ਜੋੜੇ ਸਣੇ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੁਲਮੁਲਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਪਾਕਰੀਆ ਝੂਲਨ ਨੇੜੇ ਤੜਕੇ ਵਾਪਰਿਆ ਜਦੋਂ ਪੀੜਤ ਸ਼ਿਵਨਰਾਇਣ ਕਸਬੇ ਵਿੱਚ ਵਿਆਹ ਤੋਂ ਬਾਅਦ ਵਾਪਸ ਆ ਰਹੇ ਸਨ।
ਇਸ ਹਾਦਸੇ ‘ਚ ਕਾਰ ਸਵਾਰ ਲਾੜਾ-ਲਾੜੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਲਾੜੇ ਦੇ ਪਿਤਾ, ਭੈਣ ਤੇ ਜੀਜੇ ਦੀ ਵੀ ਮੌਤ ਹੋ ਗਈ ਹੈ।