Uncategorized

ਤੋਤੇ ਨੇ ਮਾਲਕਣ ਦੇ ਕਾਤਲਾਂ ਦੇ ਨਾਂ ਪੁਲਿਸ ਨੂੰ ਦੱਸੇ, ਕੋਰਟ ਨੇ 2 ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਤੋਤਾ ਅਜਿਹਾ ਪੰਛੀ ਹੈ ਜਿਸ ਦੀ ਯਾਦਾਸ਼ਤ ਬਹੁਤ ਤੇਜ਼ ਹੁੰਦੀ ਹੈ। ਜੇ ਉਹ ਕੋਈ ਚੀਜ਼ ਇੱਕ ਵਾਰ ਦੇਖ ਲਵੇ, ਤਾਂ ਉਸ ਨੂੰ ਭੁੱਲਦਾ ਨਹੀਂ। ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਨੌਂ ਸਾਲ ਪਹਿਲਾਂ ਵਿਜੇ ਸ਼ਰਮਾ ਦੀ ਪਤਨੀ ਨੀਲਮ ਦੇ ਕਤਲ ਵਿੱਚ ਤੋਤੇ ਦੀ ਗਵਾਹੀ ਤੋਂ ਬਾਅਦ ਹੁਣ ਅਦਾਲਤ ਨੇ ਭਤੀਜੇ ਆਸ਼ੂਤੋਸ਼ ਗੋਸਵਾਮੀ ਅਤੇ ਉਸ ਦੇ ਦੋਸਤ ਰੌਨੀ ਮੈਸੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 72 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ।

ਪਰ ਮਰਨ ਤੋਂ ਪਹਿਲਾਂ ਤੋਤੇ ਨੇ ਮਾਲਕਣ ਦੇ ਕਾਤਲਾਂ ਦੇ ਨਾਂ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤੇ ਸਨ। ਤੋਤੇ ਵੱਲੋਂ ਦੱਸੇ ਗਏ ਕਾਤਲਾਂ ਦੇ ਨਾਂ ਜਾਣਨ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਹੁਣ ਦੋਸ਼ੀਆਂ ਨੂੰ ਸਜ਼ਾ ਹੋ ਗਈ ਹੈ।

ਨੀਲਮ ਸ਼ਰਮਾ ਆਪਣੇ ਪਰਿਵਾਰ ਨਾਲ ਆਗਰਾ ਵਿੱਚ ਰਹਿੰਦੀ ਸੀ। 20 ਫਰਵਰੀ 2014 ਨੂੰ ਵਿਜੇ ਸ਼ਰਮਾ ਉਸ ਦੀ ਧੀ ਅਤੇ ਪੁੱਤਰ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਫ਼ਿਰੋਜ਼ਾਬਾਦ ਗਏ ਹੋਏ ਸਨ। ਨੀਲਮ ਘਰ ਵਿਚ ਇਕੱਲੀ ਸੀ। ਜਦੋਂ ਪਰਿਵਾਰ ਘਰ ਪਰਤਿਆ ਤਾਂ ਦੇਖਿਆ ਕਿ ਨੀਲਮ ਅਤੇ ਪਾਲਤੂ ਕੁੱਤੇ ਜੈਕੀ ਨੂੰ ਕਿਸੇ ਨੇ ਚਾਕੂ ਮਾਰ ਕੇ ਮਾਰ ਦਿੱਤਾ ਸੀ ਅਤੇ ਘਰ ਵਿੱਚੋਂ ਜ਼ਰੂਰੀ ਸਾਮਾਨ, ਗਹਿਣੇ ਅਤੇ ਨਕਦੀ ਗਾਇਬ ਸੀ।

ਔਰਤ ਦੀ ਮੌਤ ਤੋਂ ਬਾਅਦ ਤੋਤਾ ਬਿਲਕੁਲ ਚੁੱਪ ਹੋ ਗਿਆ ਸੀ। ਤੋਤੇ ਨੂੰ ਨੀਲਮ ਨਾਲ ਬਹੁਤ ਲਗਾਅ ਸੀ। ਤੋਤੇ ਦਾ ਸੁਭਾਅ ਦੇਖ ਕੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਇਕ ਦਿਨ ਪਤੀ ਵਿਜੇ ਅਤੇ ਧੀ ਤੋਤੇ ਦੇ ਸਾਹਮਣੇ ਰੋਣ ਲੱਗੇ ਅਤੇ ਗੁੱਸੇ ਵਿਚ ਉਸ ਨੂੰ ਕਿਹਾ ਕਿ ‘ਨੀਲਮ ਦਾ ਕਤਲ ਹੋ ਗਿਆਤੇ ਤੂੰ ਕੁਝ ਨਹੀਂ ਕਰ ਸਕਿਆ, ਦੱਸ ਕਿਸ ਨੇ ਨੀਲਮ ਨੂੰ ਮਾਰਿਆ’।’ ਇਸ ਤੋਂ ਬਾਅਦ ਵਿਜੇ ਨੇ ਤੋਤੇ ਦੇ ਸਾਹਮਣੇ ਹੀ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਲਏ, ਜਿਨ੍ਹਾਂ ‘ਤੇ ਉਸ ਨੂੰ ਸ਼ੱਕ ਸੀ, ਜਿਵੇਂ ਹੀ ਉਨ੍ਹਾਂ ਨੇ ਭਾਣਜੇ ਆਸ਼ੂ ਦਾ ਨਾਂ ਲਿਆ ਤਾਂ ਉਹ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗਾ।

 

ਤੋਤਾ ਆਸ਼ੂ ਦਾ ਨਾਂ ਸੁਣਦੇ ਹੀ ਉਹ ਆਸ਼ੂ-ਆਸ਼ੂ ਚੀਕਣ ਲੱਗਾ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਸ਼ੱਕ ਹਕੀਕਤ ਵਿੱਚ ਬਦਲ ਗਿਆ ਕਿ ਆਸ਼ੂ ਨੇ ਉਨ੍ਹਾਂ ਦੀ ਨੀਲਮ ਦਾ ਕਤਲ ਕੀਤਾ ਹੈ। ਇਸ ਤੋਂ ਬਾਅਦ ਵਿਜੇ ਸ਼ਰਮਾ ਨੇ ਇਸ ਬਾਰੇ ਪੁਲਿਸ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਆਸ਼ੂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਹ ਟੁੱਟ ਗਿਆ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ। ਦੋਸ਼ੀ ਨੇ ਆਪਣੇ ਦੋਸਤ ਰੌਨੀ ਮੈਸੀ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ।

Leave a Reply

Your email address will not be published.

Back to top button