ਕਾਂਗਰਸੀ ਉਮੀਦਵਾਰ ਸਾਬਕਾ CM ਚਰਨਜੀਤ ਚੰਨੀ ਨੇ APP ਦੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਲਿਆ ਅਸ਼ੀਰਵਾਦ, ਸਿਆਸੀ ਹਲਚਲ ਤੇਜ਼
Congress candidate from Jalandhar, former CM Charanjit Singh Channi took blessings from Rajya Sabha member Sant Balbir Singh Seechewal.
ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਪੰਜਾਬ ‘ਚ ‘ਆਪ’ ਦੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਮਿਲਣ ਪਹੁੰਚੇ। ਉਨ੍ਹਾਂ ਨਾਲ ਸ਼ਾਹਕੋਟ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਵੀ ਮੌਜੂਦ ਸਨ। ਚੰਨੀ ਦੀ ਸੰਤ ਸੀਚੇਵਾਲ ਨਾਲ ਮੁਲਾਕਾਤ ਤੋਂ ਬਾਅਦ ਸਿਆਸੀ ਹਲਕਿਆਂ ‘ਚ ਹਲਚਲ ਤੇਜ਼ ਹੋ ਗਈ ਹੈ।
ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਲਿਆ ਅਸ਼ੀਰਵਾਦ
ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਉਨ੍ਹਾਂ ਦੀ ਕੁਟੀਆ ਵਿੱਚ ਮੁਲਾਕਾਤ ਕੀਤੀ,
ਚੰਨੀ ਜਲੰਧਰ ਦੇ ਨਕੋਦਰ, ਸ਼ਾਹਕੋਟ, ਮਹਿਤਪੁਰ ਅਤੇ ਬਿਲਗਾ ਦੇ ਵੋਟਰਾਂ ਨੂੰ ਲੁਭਾਉਣ ਵਿੱਚ ਲੱਗੇ ਹੋਏ ਹਨ। ਜਿਸ ਕਾਰਨ ਜਲੰਧਰ ਦਿਹਾਤੀ ਖੇਤਰ ਦਾ ਵੱਡਾ ਵੋਟ ਬੈਂਕ ਕਾਂਗਰਸ ਪਾਰਟੀ ਨਾਲ ਚੱਲਦਾ ਹੈ। ਸੀਚੇਵਾਲ ਨਾਲ ਚੰਨੀ ਦੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਉਹ ਸੀਚੇਵਾਲ ਦਾ ਅਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ।ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਚੰਨੀ ਨੂੰ ਸਾਡਾ ਰੰਗਲਾ ਪੰਜਾਬ ਬਾਰੇ ਕਾਰਡ ਵੀ ਸੌਂਪਿਆ। ਇਸ ਮੌਕੇ ਓਨਾ ਨਾਲ ਕਾਂਗਰਸੀ ਵਿਧਾਇਕ ਸੇਰੋਵਾਲੀਆਂ,ਪੰਜਾਬੀ ਅਖਵਾਰ ਦੇ ਪੱਤਰਕਾਰ ਪਾਲ ਸਿੰਘ ਨੋਲੀ ਆਦਿ ਸ਼ਾਮਲ ਸਨ