
ਸੇਵਾਮੁਕਤ ਥਾਣੇਦਾਰ ਦੇ ਸਪੁੱਤਰ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਣ ਕਾਰਨ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਦੋ ਵਿਆਕਤੀਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਪੁਲਿਸ ਨੂੰ ਲਿਖਾਏ ਬਿਆਨ ਰਾਹੀ ਮ੍ਰਿਤਕ ਨੌਜਵਾਨ ਧਨਭਿੰਦਰ ਸਿੰਘ ਪੁੱਤਰ ਥਾਣੇਦਾਰ ਗੁਰਜਾਰ ਸਿੰਘ ਵਾਸੀ ਤਾਜੋਕੇ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਹੈ ਕਿ ਉਸਦਾ ਵਿਆਹ 8 ਸਾਲ ਪਹਿਲਾਂ ਧਨਭਿੰਦਰ ਸਿੰਘ ਨਾਲ ਹੋਈ ਸੀ। ਉਸ ਦੇ ਦੋ ਬੱਚੇ ਹਨ। ਉਸਦਾ ਪਤੀ ਪਿਛਲੇ ਚਾਰ ਸਾਲਾਂ ਤੋਂ ਨਸ਼ੇ ਕਰਨ ਲੱਗ ਪਿਆ ਸੀ। ਪਿਛਲੇ ਕੁਝ ਸਮੇਂ ਤੋਂ ਉਸਦਾ ਪਤੀ ਚਿੱਟੇ ਦਾ ਨਸ਼ਾ ਕਰਦਾ ਸੀ।