ਮੁੰਬਈ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਸੋਮਵਾਰ ਸਵੇਰੇ ਕਰੀਬ 4 ਵਜੇ ਇਕ ਆਈਏਐਸ ਜੋੜੇ ਦੀ ਧੀ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਕਾਰਨ ਸਨਸਨੀ ਫੈਲ ਗਈ। ਲੜਕੀ ਨੇ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਇਸ 26 ਸਾਲਾ ਲੜਕੀ ਦਾ ਨਾਂ ਲਿਪੀ ਰਸਤੋਗੀ ਹੈ। ਲਿਪੀ ਰਸਤੋਗੀ ਆਈਏਐਸ ਅਧਿਕਾਰੀ ਵਿਕਾਸ ਅਤੇ ਰਾਧਿਕਾ ਰਸਤੋਗੀ ਦੀ ਬੇਟੀ ਹੈ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਲਿੱਪੀ ਨੇ ਖੁਦਕੁਸ਼ੀ ਕਿਉਂ ਕੀਤੀ ? ਇਸ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਆਈਏਐਸ ਅਫਸਰ ਵਿਕਾਸ ਅਤੇ ਰਾਧਿਕਾ ਰਸਤੋਗੀ ਦੀ ਧੀ ਲਿਪੀ ਨੇ ਮੰਤਰਾਲੇ ਦੇ ਸਾਹਮਣੇ ਵਾਲੀ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਲੜਕੀ ਹਰਿਆਣਾ ਦੇ ਸੋਨੀਪਤ ਦੇ ਇੱਕ ਕਾਲਜ ਤੋਂ ਐਲਐਲਬੀ ਦੀ ਪੜ੍ਹਾਈ ਕਰ ਰਹੀ ਸੀ।
ਪਿਤਾ ਵਿਕਾਸ ਰਸਤੋਗੀ ਇਸ ਸਮੇਂ ਸਿੱਖਿਆ ਵਿਭਾਗ ਦੇ ਸਕੱਤਰ ਹਨ ਜਦਕਿ ਮਾਂ ਰਾਧਿਕਾ ਰਸਤੋਗੀ ਗ੍ਰਹਿ ਵਿਭਾਗ ਦੀ ਸਕੱਤਰ ਹੈ। ਲੜਕੀ ਦੇ ਕਮਰੇ ‘ਚੋਂ ਇਕ ਸੁਸਾਈਡ ਨੋਟ ਮਿਲਿਆ ਹੈ