ਰਾਜਧਾਨੀ ਢਾਕਾ ਤੋਂ ਲਗਭਗ 101 ਕਿਲੋਮੀਟਰ ਦੱਖਣ ਵਿਚ ਸ਼ਰਤਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਦਰਦਨਾਕ ਹਾਦਸੇ ਵਿਚ 6 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਐਂਬੂਲੈਂਸ ਇਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਚਾਲਕ ਸਣੇ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਬਚਾਅ ਕਰਮੀਆਂ ਦਾ ਕਹਿਣਾ ਹੈ ਕਿ ਨੁਕਸਾਨੀ ਗਈ ਐਂਬੂਲੈਂਸ ਤੋਂ ਮ੍ਰਿਤਕ ਦੇਹਾਂ ਨੂੰ ਕੱਢਣ ਲਈ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਰਾਹਤ ਕਾਰਜ ਕਰਨਾ ਪਿਆ। ਜ਼ਿਲ੍ਹੇ ਦੀ ਫਾਇਰ ਬ੍ਰਿਗੇਡ ਸੇਵਾ ਤੇ ਨਾਗਰਿਕ ਸੁਰੱਖਿਆ ਦੇ ਸਿਵਲ ਡਿਫੈਂਸ ਦੇ ਡਿਪਟੀ ਡਾਇਰੈਕਟਰ ਮੁਹੰਮਦ ਸਲੀਮ ਮੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਘਣੀ ਧੁੰਦ ਕਾਰਨ ਸਥਾਨਕ ਸਮੇਂ ਅਨੁਸਾਰ ਸਵੇਰੇ 4:20 ਵਜੇ ਢਾਕਾ ਜਾ ਰਹੀ ਐਂਬੂਲੈਂਸ ਇੱਕ ਕੰਪਰੈੱਸਡ ਕੁਦਰਤੀ ਗੈਸ ਟਰੱਕ ਨਾਲ ਟਕਰਾ ਗਈ।
ਮ੍ਰਿਤਕਾਂ ਵਿਚ ਮਰੀਜ਼ ਤੇ ਐਂਬੂਲੈਂਸ ਚਾਲਕ ਤੇ ਇਕ ਸਹਾਇਕ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਛਾਣ ਤਤਕਾਲ ਨਹੀਂ ਹੋ ਸਕੀ ਹੈ। ਐਂਬੂਲੈਂਸ ਮਰੀਜ਼ ਨੂੰ ਢਾਕਾ ਦੇ ਇਕ ਹਸਪਤਾਲ ਲਿਜਾ ਰਹੀ ਸੀ ਉਦੋਂ ਹੀ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।