India

ਧਰਤੀ ਤੋਂ 30 ਕਿਲੋਮੀਟਰ ਦੀ ਉਚਾਈ ‘ਤੇ ਲਹਿਰਾਇਆ ਤਿਰੰਗਾ

  ਪੁਲਾੜ ਵਿਗਿਆਨ ਸਬੰਧੀ ਦੇਸ਼ ਵਿਚ ਜਾਗਰੂਕਤਾ ਫੈਲਾਉਣ ਵਾਲੀ ਇਕ ਸੰਸਥਾ ਵਲੋਂ ਪੁਲਾੜ ਵਿਚ ਭੇਜੇ ਗਏ ਬੈਲੂਨਸੈਟ ਦੀ ਮਦਦ ਨਾਲ ਭਾਰਤੀ ਤਿਰੰਗਾ ਲਗਭਗ 30 ਕਿਲੋਮੀਟਰ ਦੀ ਉਚਾਈ ‘ਤੇ ਲਹਿਰਾਇਆ ਗਿਆ। ਚੇਨਈ ਸਥਿਤ ਸੰਸਥਾ ਸਪੇਸ ਕਿਡਜ਼ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਤਿਰੰਗਾ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ।

 

ਹੀਲੀਅਮ ਗੈਸ ਨਾਲ ਭਰੇ ਗੁਬਾਰੇ ਰਾਹੀਂ ਤਿਰੰਗਾ ਲਹਿਰਾਇਆ ਗਿਆ। ਸਪੇਸ ਕਿਡਜ਼ ਇੰਡੀਆ ਦੀ ਸੰਸਥਾਪਕ ਅਤੇ ਸੀਈਓ ਸ਼੍ਰੀਮਤੀ ਕੇਸਨ ਨੇ ਕਿਹਾ, “ਅਸੀਂ ਇਸ ਸਾਲ 27 ਜਨਵਰੀ ਨੂੰ ਚੇਨਈ ਤੋਂ ਬੈਲੂਨਸੈਟ ਲਾਂਚ ਕੀਤਾ ਸੀ। ਇਸ ਨੇ ਲਗਭਗ 30 ਕਿਲੋਮੀਟਰ ਦੀ ਉਚਾਈ ‘ਤੇ ਭਾਰਤੀ ਤਿਰੰਗਾ ਲਹਿਰਾਇਆ ਸੀ।” ਉਨ੍ਹਾਂ ਕਿਹਾ ਕਿ ਇਹ ਵੀਡੀਓ ਸੋਮਵਾਰ ਨੂੰ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਲੂਨਸੈਟ ਨਾਲ ਜੁੜੇ ਵਿਸ਼ੇਸ਼ ਕੈਮਰੇ ਦੀ ਮਦਦ ਨਾਲ ਪੁਲਾੜ ਵਿੱਚ ਉੱਡਦੇ ਤਿਰੰਗੇ ਦੀ ਵੀਡੀਓ ਬਣਾਈ ਗਈ ਹੈ।

ਸਪੇਸ ਕਿਡਜ਼ ਨੇ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀਆਂ 750 ਵਿਦਿਆਰਥਣਾਂ ਨੂੰ ਅਜ਼ਾਦੀਸੈਟ-1 ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਹੈ। AzadiSAT-1 ਨੂੰ 7 ਅਗਸਤ ਨੂੰ ਸਮਾਲ ਸੈਟੇਲਾਈਟ ਲਾਂਚ ਵਹੀਕਲ (SSLV-D1) ਦੀ ਪਹਿਲੀ ਉਡਾਣ ਰਾਹੀਂ ਲਾਂਚ ਕੀਤਾ ਗਿਆ ਸੀ।

Related Articles

Leave a Reply

Your email address will not be published.

Back to top button